ਛਾਇਆ ਸੰਘਣੀ ਸਰਦ ਜ਼ਰੂਰ ਦਿੰਦੇ,
ਪਿੱਪਲ,ਨਿੰਮ,ਸ਼ਰੀਂਹ ਤੇ ਬੋਹੜ ਚਾਰੇ |
ਪਿੱਪਲ,ਨਿੰਮ,ਸ਼ਰੀਂਹ ਤੇ ਬੋਹੜ ਚਾਰੇ |
ਦੁੱਖ ਦੇਣ ਨਾ ਚੱਲੀਏ ਪੈਰ ਨੰਗੇ,
ਕੰਡਾ,ਕੱਚ, ਔਰ ਠੀਕਰੀ ਰੋੜ ਚਾਰੇ |
ਕੰਡਾ,ਕੱਚ, ਔਰ ਠੀਕਰੀ ਰੋੜ ਚਾਰੇ |
ਪਿੱਛੇ ਲੱਗੀਆ ਲਹਿਣ ਬੀਮਾਰੀਆਂ ਨਾ,
ਦੰਦ,ਖੰਘ,ਅਧਰੰਗ ਤੇ ਕੋਹੜ ਚਾਰੇ |
ਦੰਦ,ਖੰਘ,ਅਧਰੰਗ ਤੇ ਕੋਹੜ ਚਾਰੇ |
ਵੱਸ ਭੂਤ,ਸਪੂਤ ,ਸਰਵੈਂਟ ,ਚੇਲਾ,
ਨਹੀਂ ਕਰਨ ਜ਼ੁਬਾਨ ਸੇ ਮੋੜ ਚਾਰੇ |
ਨਹੀਂ ਕਰਨ ਜ਼ੁਬਾਨ ਸੇ ਮੋੜ ਚਾਰੇ |
ਦਾਤਾ,ਭੰਡ,ਗੰਡ-ਕੱਟ ਜੁਆਰੀਆ ਵੀ,
ਧਨ ਦਿਨ ਮੇਂ ਦੇਣ ਨਖੋੜ ਚਾਰੇ |
ਧਨ ਦਿਨ ਮੇਂ ਦੇਣ ਨਖੋੜ ਚਾਰੇ |
ਜਤੀ,ਸਖ਼ੀ ,ਅਵਤਾਰ ਤੇ ਹੋਰ ਸੂਰਾ,
ਠੀਕ ਰੱਖਦੇ ਧਰਮ ਦੀ ਲੋੜ ਚਾਰੇ |
ਠੀਕ ਰੱਖਦੇ ਧਰਮ ਦੀ ਲੋੜ ਚਾਰੇ |
ਦਿਲ,ਦੁੱਧ ਤੇ ਕੱਚ ਸਮੇਤ ਪੱਥਰ,
ਫੱਟੇ ਜੁੜਨ ਨਾ ਫੇਰ ਲੱਗ ਜੋੜ ਚਾਰੇ |
ਫੱਟੇ ਜੁੜਨ ਨਾ ਫੇਰ ਲੱਗ ਜੋੜ ਚਾਰੇ |
ਸੱਸੂ,ਹਰਨ,ਜੈਕਾਲ,ਸਮੇਤ ਲੂੰਬੜ,
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ |
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ |
ਠਾਣੇਦਾਰ,ਮੁਟਿਆਰ,ਚਕੋਰ,ਹਾਥੀ,
ਜਦੋਂ ਤੁਰਨਗੇ ਕਰਨਗੇ ਮਰੋੜ ਚਾਰੇ |
ਜਦੋਂ ਤੁਰਨਗੇ ਕਰਨਗੇ ਮਰੋੜ ਚਾਰੇ |
ਇੱਕ ਵੇਲਣਾਂ,ਜੋਕ ਤੇ ਭੌਰ ,ਮੱਖ਼ੀ,
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ|
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ|
ਦੂਤੀ,ਚੁਗ਼ਲ.ਅੰਗਰੇਜ਼.ਬਦਕਾਰ ਤੀਵੀਂ,
ਦੇਣ ਯਾਰ ਸੇ ਯਾਰ ਵਿਛੋੜ ਚਾਰੇ |
ਦੇਣ ਯਾਰ ਸੇ ਯਾਰ ਵਿਛੋੜ ਚਾਰੇ |
‘ਰਜ਼ਬ ਅਲੀ’ ਕਬਿੱਤ ਤੇ ਬੈਂਤ ਦੋਹਰਾ,
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ |
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ |
Comments
Post a Comment