ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ।
ਲੋਕ ਜ਼ੁਲਮ ਤੋਂ ਡਰਦੇ ਮਾਰੇ ਬੋਲੇ ਕਿੱਥੋਂ ਹੋਵਣਗੇ।
ਭਲਿਉ ਲੋਕੋ ਡੰਗ ਟਪਾਉ ਧੂਆਂ ਖਾ ਕੇ ਬੰਬਾਂ ਦਾ,
ਹੋਲਾਂ ਕਰਨ ਲਈ ਧਰਤੀ ਤੇ ਛੋਲੇ ਕਿੱਥੋਂ ਹੋਵਣਗੇ।
ਸ਼ੀਸ਼ ਤਲੀ 'ਤੇ ਧਰ ਕੇ ਵੈਰੀ ਨੂੰ ਵੰਗਾਰਣ ਵਾਲੇ ਲੋਕ,
ਸੂਲੀ ਉੱਤੇ ਚੜ੍ਹਨ ਸਮੇਂ ਵੀ ਡੋਲੇ ਕਿੱਥੋਂ ਹੋਵਣਗੇ।
ਉਡਦੀ, ਦਿਲ ਦੇ ਕਾਲੇ ਨੀਲੇ ਧਾੜਵੀਆਂ ਦੀ ਧਾੜ ਦਿਸੇ,
ਟੁਕੜੀ ਵਿਚ ਕਬੂਤਰ ਖ਼ਾਸ ਮਮੋਲੇ ਕਿੱਥੋਂ ਹੋਵਣਗੇ।
ਝੂਠੀ ਗੱਲ ਹੈ ਵਿਛੜਣ ਪਿੱਛੋਂ ਨਹਿਰਾਂ ਵਗੀਆਂ ਹੋਣਗੀਆਂ,
ਉਸ ਨੇ ਔੜਾਂ ਦੇ ਵਿਚ ਅੱਥਰੂ ਡੋਲ੍ਹੇ ਕਿੱਥੋਂ ਹੋਵਣਗੇ।
ਜੇ ਪਹਿਲਾਂ ਹੀ ਫੀਂਹ ਦਈਏ ਫ਼ਨ ਜੰਮਣ ਵਾਲੇ ਨਾਗਾਂ ਦੇ,
ਬਸਤੀ ਦੇ ਵਿਚ ਪੈਦਾ ਸੱਪ-ਸਪੋਲੇ ਕਿੱਥੋਂ ਹੋਵਣਗੇ।
ਕਿੱਥੋਂ ਲੱਭਣੀ ਏਂ ਸਰਕਾਰੇ ਗੱਭਰੂ ਭਰਤੀ ਕਰਨ ਲਈ,
ਭੁੱਖਾਂ, ਨੰਗਾਂ ਨਾਲ ਸਰੀਰ ਭੜੋਲੇ ਕਿੱਥੋਂ ਹੋਵਣਗੇ।
ਉੱਚ ਸੁਸਾਇਟੀ ਦੇ ਲੋਕਾਂ ਨੂੰ ਲੋੜਾਂ ਨੇ ਨੰਗੇਜ਼ ਦੀਆਂ,
ਨਵਯੁਗ ਵਿਚ ਮੁਟਿਆਰਾਂ ਪਹਿਨੇ ਚੋਲੇ ਕਿੱਥੋਂ ਹੋਵਣਗੇ।
ਦੱਸਦੇ ਸੀ ਬਾਬਾ ਜੀ, ਪਾਣੀ ਖੜ੍ਹਦੈ ਨੀਵੀਆਂ ਥਾਵਾਂ 'ਤੇ,
ਹੁਣ ਬਸਤੀ ਦੇ 'ਨੂਰ' ਸਲਾਮਤ ਖੋਲੇ ਕਿੱਥੋਂ ਹੋਵਣਗੇ।

Comments
Post a Comment