ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ ।
ਪਿਆਰ ਦੇ ਜੁਰਮੋਂ ਰੱਤ ਜਿਨ੍ਹਾਂ ਦੀ ਪੀ ਪੀ ਡੈਣਾਂ ਰੱਜਣ ।
ਹੀਰਾਂ ਤੇ ਹੁਣ ਮੋਈਆਂ ਯਾਰੋ ਕੈਦੋਂ ਦੀ ਕਰਤੂਤੋਂ,
ਪਾਗਲ 'ਖੇੜੇ-ਰੰਗਪੁਰ' ਕਾਹਨੂੰ ਖ਼ੁਸ਼ੀਆਂ ਦੇ ਵਿੱਚ ਗੱਜਣ ।
ਕੱਲ੍ਹ ਤੱਕ ਜਿਹੜੇ ਸਾਡੇ ਸਾਹਵੇਂ ਅੱਖ ਨਹੀਂ ਸਨ ਚੁੱਕਦੇ,
ਬੋਲ ਉਨ੍ਹਾਂ ਦੇ ਸੀਨੇ ਵਿੱਚ ਅੱਜ ਤੀਰਾਂ ਵਾਂਗੂੰ ਵੱਜਣ ।
ਕਾਤਿਲ ਤਾਂ ਹੁਣ ਪਕੜੇ ਜਾਂਦੇ ਗੱਲੀਂ-ਬਾਤੀਂ ਝੱਲਿਉ !
ਭਾਵੇਂ ਲੱਖ ਉਹ ਰੂਪ ਵਟਾ ਕੇ ਅਪਣੇ ਆਪ ਨੂੰ ਕੱਜਣ ।
ਆਦਮ-ਖ਼ੋਰਾਂ ਘੇਰ ਲਏ ਨੇ ਸੱਜਣਾਂ ਦੇ ਅੱਜ ਡੇਰੇ,
ਚਾਰੇ-ਪਾਸੇ ਫ਼ਨੀਅਰ ਸ਼ੂਕਣ ਕੀਕਣ ਮੌਤ ਤੋਂ ਭੱਜਣ ?
Umar Ghani

Comments
Post a Comment