ਮੈਂ ਤਿਤਲੀਆਂ ਫੜਦੀ ਫਿਰਾਂ
ਮੈਂ ਤਿਤਲੀਆਂ ਫੜਦੀ ਫਿਰਾਂ
ਜ਼ਿੰਦਗੀ ਦੀ ਖ਼ੂਬਸੂਰਤ
ਪੁਸ਼ਪ-ਬਸਤੀ ਮਹਿਕਦੀ 'ਚੋਂ
ਸੋਨ ਰੰਗੀਆਂ, ਨੀਲੀਆਂ
ਚਮਕੀਲੀਆਂ ਤੇ ਪੀਲੀਆਂ
ਸੋਚਦੀ ਜਾਂ ਸਾਰੀਆਂ ਤੋਂ
ਵੰਨ-ਸੁਵੰਨੀ ਫੜ ਲਵਾਂ
ਤੇ ਤੋਤਲੇ ਜਹੇ ਖੰਭ ਉਸ ਦੇ
ਮੇਢੀਆਂ ਵਿਚ ਜੜ ਲਵਾਂ
ਪਰ ਜਦੋਂ ਮੈਂ ਫੜਨ ਲੱਗਾਂ
ਇਸ ਤਰ੍ਹਾਂ ਦਿਲ ਕੰਬ ਜਾਏ
ਜਿਸ ਤਰ੍ਹਾਂ ਕੋਈ ਸ਼ਾਖ਼ ਮਹਿੰਦੀ ਦੀ
ਵਿਚ ਹਵਾ ਦੇ ਥਰ-ਥਰਾਏ
ਦੂਰ ਤਿਤਲੀ ਉੱਡਦੀ ਜਾਏ ।
ਫੁੱਲ ਗੁਨਾਹ ਦੇ ਘੁੱਪ ਕਾਲੇ
ਸੁਪਨਿਆਂ ਵਿਚ ਖਿੜਨ ਲੱਗਣ
ਮਹਿਕ ਖਿੰਡੇ ਇਤਰ-ਭਿੰਨੀ
ਧੜਕਣਾਂ ਵਿਚ ਪਸਰ ਜਾਏ
ਉਡਦੀ ਉਡਦੀ ਤਿਤਲੀਆਂ ਦੀ
ਸੋਹਲ ਜਹੀ ਪਟਨਾਰ ਆਏ
ਫੁੱਲ ਗੁਨਾਹ ਦੇ ਵੇਖ ਟਹਿਕੇ
ਮਸਤ ਜਹੀ ਹੋ ਬੈਠ ਜਾਏ
ਮੈਂ ਅੰਞਾਣੀ ਫੁੱਲ ਸਾਰੇ
ਤੋੜ ਝੋਲੀ ਪਾ ਲਵਾਂ
ਪਰ ਜਦੋਂ ਮੈਂ ਟੁਰਨ ਲੱਗਾਂ
ਝੋਲ ਮੇਰੀ ਪਾਟ ਜਾਏ
ਤੇ ਦੂਰ ਤਿਤਲੀ ਉੱਡ ਜਾਏ ।
ਮੈਂ ਵਲੱਲੀ ਸੋਚਦੀ ਜਾਂ
ਕੀਹ ਫੜਾਂਗੀ ਤਿਤਲੀਆਂ
ਭਰ ਗ਼ਮਾਂ ਦੀ ਸਰਦ ਪੋਹ ਵਿਚ
ਫੁੱਲ ਖ਼ੁਸ਼ੀ ਦੇ ਸੜ ਗਏ
ਵੇਲ ਸਾਵੀ ਆਸ ਦੀ ਦੇ
ਪੱਤ ਨਰੋਏ ਝੜ ਗਏ
ਵੇਖ ਨੀ ਉਹ ਸ਼ਾਹ ਸਿਆਹੀਆਂ
ਵਾਦੀਆਂ ਵਿਚ ਢਿਲਕ ਆਈਆਂ
ਚੁਗਣ ਗਈਆਂ ਦੂਰ ਡਾਰਾਂ
ਹਸਰਤਾਂ ਦੀਆਂ ਪਰਤ ਆਈਆਂ
ਜ਼ਿੰਦਗੀ ਦੀ ਸ਼ਾਮ ਹੋਈ
ਕੰਵਲ ਦਿਲ ਦੇ ਸੌਂ ਗਏ
ਤ੍ਰੇਲ ਕਤਰੇ ਆਤਮਾ ਦੇ
ਡੁੱਲ੍ਹ ਗਏ ਕੁਝ ਪੀ ਗਈਆਂ
ਨੀ ਸਵਾਦ ਲਾ ਲਾ ਤਿਤਲੀਆਂ ।
ਜਦ ਕਦੇ ਵੀ ਰਾਤ ਬੀਤੂ
ਸੋਚਦੀ ਹਾਂ ਦਿਨ ਚੜ੍ਹੇਗਾ
ਮੁੜ ਭੁਲੇਖਾ ਕਾਲਖਾਂ ਦਾ
ਸੂਰਜਾਂ ਨੂੰ ਨਾ ਰਵ੍ਹੇਗਾ
ਸਾਂਝ ਦਾ ਕੋਈ ਕੰਵਲ ਦੂਧੀ
ਧਰਤੀਆਂ 'ਤੇ ਖਿੜ ਪਵੇਗਾ
ਆਸ ਹੈ ਕਿ ਫੇਰ ਅੜੀਏ
ਮਹਿਕਦੀ ਉਸ ਗੁਲਫ਼ਸ਼ਾਂ 'ਚੋਂ
ਤਿਤਲੀਆਂ ਮੈਂ ਫੜ ਸਕਾਂਗੀ ।
ਮੈਂ ਤਿਤਲੀਆਂ ਫੜਦੀ ਫਿਰਾਂ
ਜ਼ਿੰਦਗੀ ਦੀ ਖ਼ੂਬਸੂਰਤ
ਪੁਸ਼ਪ-ਬਸਤੀ ਮਹਿਕਦੀ 'ਚੋਂ
ਸੋਨ ਰੰਗੀਆਂ, ਨੀਲੀਆਂ
ਚਮਕੀਲੀਆਂ ਤੇ ਪੀਲੀਆਂ
ਸੋਚਦੀ ਜਾਂ ਸਾਰੀਆਂ ਤੋਂ
ਵੰਨ-ਸੁਵੰਨੀ ਫੜ ਲਵਾਂ
ਤੇ ਤੋਤਲੇ ਜਹੇ ਖੰਭ ਉਸ ਦੇ
ਮੇਢੀਆਂ ਵਿਚ ਜੜ ਲਵਾਂ
ਪਰ ਜਦੋਂ ਮੈਂ ਫੜਨ ਲੱਗਾਂ
ਇਸ ਤਰ੍ਹਾਂ ਦਿਲ ਕੰਬ ਜਾਏ
ਜਿਸ ਤਰ੍ਹਾਂ ਕੋਈ ਸ਼ਾਖ਼ ਮਹਿੰਦੀ ਦੀ
ਵਿਚ ਹਵਾ ਦੇ ਥਰ-ਥਰਾਏ
ਦੂਰ ਤਿਤਲੀ ਉੱਡਦੀ ਜਾਏ ।
ਫੁੱਲ ਗੁਨਾਹ ਦੇ ਘੁੱਪ ਕਾਲੇ
ਸੁਪਨਿਆਂ ਵਿਚ ਖਿੜਨ ਲੱਗਣ
ਮਹਿਕ ਖਿੰਡੇ ਇਤਰ-ਭਿੰਨੀ
ਧੜਕਣਾਂ ਵਿਚ ਪਸਰ ਜਾਏ
ਉਡਦੀ ਉਡਦੀ ਤਿਤਲੀਆਂ ਦੀ
ਸੋਹਲ ਜਹੀ ਪਟਨਾਰ ਆਏ
ਫੁੱਲ ਗੁਨਾਹ ਦੇ ਵੇਖ ਟਹਿਕੇ
ਮਸਤ ਜਹੀ ਹੋ ਬੈਠ ਜਾਏ
ਮੈਂ ਅੰਞਾਣੀ ਫੁੱਲ ਸਾਰੇ
ਤੋੜ ਝੋਲੀ ਪਾ ਲਵਾਂ
ਪਰ ਜਦੋਂ ਮੈਂ ਟੁਰਨ ਲੱਗਾਂ
ਝੋਲ ਮੇਰੀ ਪਾਟ ਜਾਏ
ਤੇ ਦੂਰ ਤਿਤਲੀ ਉੱਡ ਜਾਏ ।
ਮੈਂ ਵਲੱਲੀ ਸੋਚਦੀ ਜਾਂ
ਕੀਹ ਫੜਾਂਗੀ ਤਿਤਲੀਆਂ
ਭਰ ਗ਼ਮਾਂ ਦੀ ਸਰਦ ਪੋਹ ਵਿਚ
ਫੁੱਲ ਖ਼ੁਸ਼ੀ ਦੇ ਸੜ ਗਏ
ਵੇਲ ਸਾਵੀ ਆਸ ਦੀ ਦੇ
ਪੱਤ ਨਰੋਏ ਝੜ ਗਏ
ਵੇਖ ਨੀ ਉਹ ਸ਼ਾਹ ਸਿਆਹੀਆਂ
ਵਾਦੀਆਂ ਵਿਚ ਢਿਲਕ ਆਈਆਂ
ਚੁਗਣ ਗਈਆਂ ਦੂਰ ਡਾਰਾਂ
ਹਸਰਤਾਂ ਦੀਆਂ ਪਰਤ ਆਈਆਂ
ਜ਼ਿੰਦਗੀ ਦੀ ਸ਼ਾਮ ਹੋਈ
ਕੰਵਲ ਦਿਲ ਦੇ ਸੌਂ ਗਏ
ਤ੍ਰੇਲ ਕਤਰੇ ਆਤਮਾ ਦੇ
ਡੁੱਲ੍ਹ ਗਏ ਕੁਝ ਪੀ ਗਈਆਂ
ਨੀ ਸਵਾਦ ਲਾ ਲਾ ਤਿਤਲੀਆਂ ।
ਜਦ ਕਦੇ ਵੀ ਰਾਤ ਬੀਤੂ
ਸੋਚਦੀ ਹਾਂ ਦਿਨ ਚੜ੍ਹੇਗਾ
ਮੁੜ ਭੁਲੇਖਾ ਕਾਲਖਾਂ ਦਾ
ਸੂਰਜਾਂ ਨੂੰ ਨਾ ਰਵ੍ਹੇਗਾ
ਸਾਂਝ ਦਾ ਕੋਈ ਕੰਵਲ ਦੂਧੀ
ਧਰਤੀਆਂ 'ਤੇ ਖਿੜ ਪਵੇਗਾ
ਆਸ ਹੈ ਕਿ ਫੇਰ ਅੜੀਏ
ਮਹਿਕਦੀ ਉਸ ਗੁਲਫ਼ਸ਼ਾਂ 'ਚੋਂ
ਤਿਤਲੀਆਂ ਮੈਂ ਫੜ ਸਕਾਂਗੀ ।
Shiv Kumar Batalvi
Comments
Post a Comment