ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ।
ਆ ਜਾਂਦੇ ਨੇ ਘੱਤ ਵਹੀਰਾਂ ਘਰ ਵਿਚ ਜਦ ਮਹਿਮਾਨ ਜਿਹੇ।
ਉਸ ਦੇ ਬੋਝੇ ਦੇ ਵਿਚ ਥੁੰਨੇ ਬੰਡਲ ਕੁਝ ਵੀ ਬੋਲਣ ਨਾ,
ਖੜਕੀ ਜਾਵਣ ਸਾਡੇ ਬੋਝੇ ਦੇ ਵਿਚ ਪੈਸੇ ਭਾਨ ਜਿਹੇ।
ਇੰਜ ਦਿਸਦਾ ਹੈ ਹੜ੍ਹ ਦਾ ਪਾਣੀ ਖੇਤਾਂ ਦੇ ਵਿਚ ਰਾਤਾਂ ਨੂੰ,
ਧਰਤੀ ਉੱਤੇ ਤਾਰੇ ਲੈ ਕੇ ਜਿਉਂ ਡਿੱਗੇ ਅਸਮਾਨ ਜਿਹੇ।
ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ,
ਰੋਕਣ ਨੂੰ ਕੰਧਾਂ 'ਤੇ ਲਿਖੇ ਨਾਅਰੇ ਧੂਮਰ ਪਾਨ ਜਿਹੇ।
ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖ਼ੂਨ ਗ਼ਰੀਬਾਂ ਦਾ,
ਦੇਖਣ-ਪਾਖਣ ਨੂੰ ਲੱਗਦੇ ਨੇ ਜੋ ਬੰਦੇ ਇਨਸਾਨ ਜਿਹੇ।
ਸੋਚਾਂ, ਆਸਾਂ, ਰੀਝਾਂ ਸਭਨਾਂ ਨੂੰ ਫੱਟੜ ਕਰ ਜਾਂਦੇ ਨੇ,
ਝੱਖੜ ਬਣ ਕੇ ਆਉਂਦੇ ਨੇ ਜਦ ਯਾਦਾਂ ਦੇ ਤੂਫ਼ਾਨ ਜਿਹੇ।
ਬਾਬੇ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ,
ਹੱਲ ਅਜੇ ਨਾ ਹੋਏ ਸਾਥੋਂ ਮਸਲੇ ਰੋਟੀ-ਨਾਨ ਜਿਹੇ।
ਤੇਰੀ ਸ਼ਖ਼ਸ਼ੀਅਤ ਦਾ ਭਾਂਡਾ ਫੁੱਟ ਚੁਰਾਹੇ ਜਾਵੇਗਾ,
'ਨੂਰ ਮੁਹੰਮਦਾ' ਸ਼ਬਦ ਕਿਸੇ ਨੂੰ ਬੋਲੀਂ ਨਾ ਅਪਮਾਨ ਜਿਹੇ।

Comments
Post a Comment