ਨੈਣ ਨਿੱਤਰੇ ਕਿਉਂ ਅੱਜ ਹੋਏ ਗਹਿਰੇ,
ਨੀਝਾਂ ਗਈਆਂ ਕਿਉਂ ਅੱਜ ਘਚੋਲੀਆਂ ਵੇ ।
ਥੇਹ ਹੁਸਨ ਦੇ ਸੁੰਨ-ਮੁਸੰਨਿਆਂ ਤੋਂ,
ਕਿਨ੍ਹੇਂ ਠੀਕਰਾਂ ਆਣ ਫਰੋਲੀਆਂ ਵੇ ।
ਕਿਨ੍ਹੇਂ ਬਾਲ ਦੀਵੇ ਦੇਹਰੀ ਇਸ਼ਕ ਦੀ 'ਤੇ,
ਅੱਖਾਂ ਮੁੰਦੀਆਂ ਛਮ ਛਮ ਡੋਹਲੀਆਂ ਵੇ ।
ਹਾਰ ਹੁੱਟ ਕੇ ਕਿਉਂ ਅੱਜ ਕਾਲਖਾਂ ਨੇ,
ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ ।
ਕਿਨ੍ਹੇਂ ਆਣ ਗੇੜੇ ਖੂਹੇ ਕਾਲਖਾਂ ਦੇ,
ਰੋਹੀਆਂ ਵਿਚ ਕਿਉਂ ਰੋਣ ਟਟੀਰ੍ਹੀਆਂ ਵੇ ।
ਸੋਨ-ਤਿਤਲੀਆਂ ਦੇ ਕਿਨ੍ਹੇਂ ਖੰਭ ਤੋੜੇ,
ਵਿੰਨ੍ਹ ਲਈਆਂ ਕਿਸ ਸੂਲ ਭੰਬੀਰੀਆਂ ਵੇ ।
ਕਿਨ੍ਹੇਂ ਆਣ ਬੀਜੇ ਬੀ ਹੌਕਿਆਂ ਦੇ,
ਕਿਨ੍ਹੇਂ ਲਾਈਆਂ ਚਾ ਸੋਗ ਪਨੀਰੀਆਂ ਵੇ ।
ਕਾਹਨੂੰ ਜਿੰਦੁ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ,
ਮੰਗਦੀ ਫਿਰੇ ਕਿਉਂ ਨਿੱਤ ਫ਼ਕੀਰੀਆਂ ਵੇ ।
ਕਦੋਂ ਡਿੱਠੀ ਹੈ ਕਿਸੇ ਨੇ ਹੋਂਦ 'ਵਾ ਦੀ,
ਬਿਨਾਂ ਕੰਡਿਆਂ ਕਿੱਕਰਾਂ ਬੇਰੀਆਂ ਵੇ ।
ਦਾਖਾਂ ਪੈਣ ਨਾ ਕਦੇ ਵੀ ਨਿੰਮੜੀ ਨੂੰ,
ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ ।
ਛੱਲਾਂ ਉੱਠਦੀਆਂ ਸਦਾ ਨੇ ਸਾਗਰਾਂ 'ਚੋਂ,
ਮਾਰੂਥਲਾਂ 'ਚੋਂ ਸਦਾ ਹਨੇਰੀਆਂ ਵੇ ।
ਰੀਝਾਂ ਨਾਲ ਮੈਂ ਵਸਲ ਦੇ ਸੂਤ ਕੱਤੇ,
ਤੰਦਾਂ ਰਹੀਆਂ ਪਰ ਸਦਾ ਕਚੇਰੀਆਂ ਵੇ ।
ਤੱਤੀ ਮਾਣ ਕੀ ਕਰਾਂਗੀ ਜੱਗ ਅੰਦਰ,
ਤੇਰੇ ਲਾਰਿਆਂ ਦੀ ਮੋਈ ਮਾਰੀਆਂ ਵੇ ।
ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ,
ਰੰਗੀ ਇਕ ਨਾ ਲੀਰ ਲਲਾਰੀਆਂ ਵੇ ।
ਰਹੀ ਨੱਚਦੀ ਤੇਰੇ ਇਸ਼ਾਰਿਆ 'ਤੇ,
ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ ।
ਰਹੀਆਂ ਰੁਲਦੀਆਂ ਕਾਲੀਆਂ ਭੌਰ ਜ਼ੁਲਫ਼ਾਂ,
ਕਦੇ ਗੁੰਦ ਨਾ ਵੇਖੀਆਂ ਬਾਰੀਆਂ ਵੇ ।
ਪਾਣੀ ਗ਼ਮਾਂ ਦੀ ਬੌਲੀ 'ਚੋਂ ਰਹੇ ਮਿਲਦੇ,
ਰਹੀਆਂ ਖਿੜੀਆਂ ਆਸਾਂ ਦੀਆਂ ਕੱਮੀਆਂ ਵੇ ।
ਨਾ ਹੀ ਤਾਂਘ ਮੁੱਕੀ ਨਾ ਹੀ ਉਮਰ ਮੁੱਕੀ,
ਦੋਵੇਂ ਹੋ ਗਈਆਂ ਲੰਮ-ਸਲੰਮੀਆਂ ਵੇ ।
ਆ ਵੇ ਹਾਣੀਆਂ ਹੇਕ ਲਾ ਗੀਤ ਗਾਈਏ,
ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ ।
ਰਲ ਮਿਲ ਹੱਸੀਏ ਖਿੱਲੀਆਂ ਘੱਤੀਏ ਵੇ,
ਬਾਹਵਾਂ ਖੋਹਲੀਏ ਗਲੀਂ ਪਲੰਮੀਆਂ ਵੇ ।
ਨੀਝਾਂ ਗਈਆਂ ਕਿਉਂ ਅੱਜ ਘਚੋਲੀਆਂ ਵੇ ।
ਥੇਹ ਹੁਸਨ ਦੇ ਸੁੰਨ-ਮੁਸੰਨਿਆਂ ਤੋਂ,
ਕਿਨ੍ਹੇਂ ਠੀਕਰਾਂ ਆਣ ਫਰੋਲੀਆਂ ਵੇ ।
ਕਿਨ੍ਹੇਂ ਬਾਲ ਦੀਵੇ ਦੇਹਰੀ ਇਸ਼ਕ ਦੀ 'ਤੇ,
ਅੱਖਾਂ ਮੁੰਦੀਆਂ ਛਮ ਛਮ ਡੋਹਲੀਆਂ ਵੇ ।
ਹਾਰ ਹੁੱਟ ਕੇ ਕਿਉਂ ਅੱਜ ਕਾਲਖਾਂ ਨੇ,
ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ ।
ਕਿਨ੍ਹੇਂ ਆਣ ਗੇੜੇ ਖੂਹੇ ਕਾਲਖਾਂ ਦੇ,
ਰੋਹੀਆਂ ਵਿਚ ਕਿਉਂ ਰੋਣ ਟਟੀਰ੍ਹੀਆਂ ਵੇ ।
ਸੋਨ-ਤਿਤਲੀਆਂ ਦੇ ਕਿਨ੍ਹੇਂ ਖੰਭ ਤੋੜੇ,
ਵਿੰਨ੍ਹ ਲਈਆਂ ਕਿਸ ਸੂਲ ਭੰਬੀਰੀਆਂ ਵੇ ।
ਕਿਨ੍ਹੇਂ ਆਣ ਬੀਜੇ ਬੀ ਹੌਕਿਆਂ ਦੇ,
ਕਿਨ੍ਹੇਂ ਲਾਈਆਂ ਚਾ ਸੋਗ ਪਨੀਰੀਆਂ ਵੇ ।
ਕਾਹਨੂੰ ਜਿੰਦੁ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ,
ਮੰਗਦੀ ਫਿਰੇ ਕਿਉਂ ਨਿੱਤ ਫ਼ਕੀਰੀਆਂ ਵੇ ।
ਕਦੋਂ ਡਿੱਠੀ ਹੈ ਕਿਸੇ ਨੇ ਹੋਂਦ 'ਵਾ ਦੀ,
ਬਿਨਾਂ ਕੰਡਿਆਂ ਕਿੱਕਰਾਂ ਬੇਰੀਆਂ ਵੇ ।
ਦਾਖਾਂ ਪੈਣ ਨਾ ਕਦੇ ਵੀ ਨਿੰਮੜੀ ਨੂੰ,
ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ ।
ਛੱਲਾਂ ਉੱਠਦੀਆਂ ਸਦਾ ਨੇ ਸਾਗਰਾਂ 'ਚੋਂ,
ਮਾਰੂਥਲਾਂ 'ਚੋਂ ਸਦਾ ਹਨੇਰੀਆਂ ਵੇ ।
ਰੀਝਾਂ ਨਾਲ ਮੈਂ ਵਸਲ ਦੇ ਸੂਤ ਕੱਤੇ,
ਤੰਦਾਂ ਰਹੀਆਂ ਪਰ ਸਦਾ ਕਚੇਰੀਆਂ ਵੇ ।
ਤੱਤੀ ਮਾਣ ਕੀ ਕਰਾਂਗੀ ਜੱਗ ਅੰਦਰ,
ਤੇਰੇ ਲਾਰਿਆਂ ਦੀ ਮੋਈ ਮਾਰੀਆਂ ਵੇ ।
ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ,
ਰੰਗੀ ਇਕ ਨਾ ਲੀਰ ਲਲਾਰੀਆਂ ਵੇ ।
ਰਹੀ ਨੱਚਦੀ ਤੇਰੇ ਇਸ਼ਾਰਿਆ 'ਤੇ,
ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ ।
ਰਹੀਆਂ ਰੁਲਦੀਆਂ ਕਾਲੀਆਂ ਭੌਰ ਜ਼ੁਲਫ਼ਾਂ,
ਕਦੇ ਗੁੰਦ ਨਾ ਵੇਖੀਆਂ ਬਾਰੀਆਂ ਵੇ ।
ਪਾਣੀ ਗ਼ਮਾਂ ਦੀ ਬੌਲੀ 'ਚੋਂ ਰਹੇ ਮਿਲਦੇ,
ਰਹੀਆਂ ਖਿੜੀਆਂ ਆਸਾਂ ਦੀਆਂ ਕੱਮੀਆਂ ਵੇ ।
ਨਾ ਹੀ ਤਾਂਘ ਮੁੱਕੀ ਨਾ ਹੀ ਉਮਰ ਮੁੱਕੀ,
ਦੋਵੇਂ ਹੋ ਗਈਆਂ ਲੰਮ-ਸਲੰਮੀਆਂ ਵੇ ।
ਆ ਵੇ ਹਾਣੀਆਂ ਹੇਕ ਲਾ ਗੀਤ ਗਾਈਏ,
ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ ।
ਰਲ ਮਿਲ ਹੱਸੀਏ ਖਿੱਲੀਆਂ ਘੱਤੀਏ ਵੇ,
ਬਾਹਵਾਂ ਖੋਹਲੀਏ ਗਲੀਂ ਪਲੰਮੀਆਂ ਵੇ ।
Shiv Kumar Batalvi
Comments
Post a Comment