ਭਾਰੀ ਚਿੱਤਰਕਾਰ ਇਹ !
ਮਾਂ ਦਾ ਧਿਆਨ ਕਰਨਾ ਪਿਆ ਹੈ ਬੱਚੇ ਦੇ ਅਨੇਕ ਮੂਰਤਾਂ ਤੇ ਛਬੀਆਂ ਨਾਲ ।
ਉਹ ਬੱਚੇ ਦੇ ਨਕਸ਼ ਤੇ ਰੂਪ ਦਮ-ਬਦਮ ਘੜਦੀ, ਸੰਵਾਰਦੀ, ਬਣਾਂਦੀ, ਜਿਵਾਂਦੀ ।
ਪਰ ਉਹ ਬੁੱਤ ਇਸ ਥਾਂ ਦਾ ਹੈ ਕਿਹਾ ਕਮਾਲ ਹੈ ?
ਜਦ ਮਾਂ ਟਕ ਬੰਨ੍ਹ ਕੇ ਬੱਚੇ ਨੂੰ ਝੋਲੀ ਆਪਣੀ ਵਿਚ ਦੇਖਦੀ,
ਇਹ ਅਰਸ਼ਾਂ ਦੀ ਕੋਈ ਮੂਰਤ,
ਉਤੋਂ ਉਪਰੋਂ ਉਤਰਦੀ ਮਾਂ ਦੀ ਅੱਖ ਵਿਚ,
ਉਹ ਮੂਰਤ ਨਿਰੰਕਾਰ ਦੀ ਮਾਂ-ਜੋਤ ਵਿਚ ਜਾਗਦੀ,
ਮਾਂ ਦੇ ਸਮੁੰਦਰਾਂ ਵਰਗੇ ਦਿਲ ਤੇ,
ਇਕ ਰੱਬ ਵਰਗੀ ਅੱਖ ਦਾ ਝਲਕਾਰ ਹੈ ।
ਪ੍ਰੋਫੈਸਰ ਪੂਰਨ ਸਿੰਘ
Comments
Post a Comment