Skip to main content

Posts

ਕਿੱਸਾ ਹੀਰ ਰਾਂਝਾ ਲਿਖਣ ਬਾਰੇ

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ । ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ । ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ । ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ।   (ਝੋਕ=ਡੇਰਾ ਪਿੰਡ, ਮਜਾਲਸਾਂ=ਮਜਲਸ ਦਾ ਬਹੁ-ਵਚਨ, ਪਾਠ ਭੇਦ: ਕਿੱਸਾ=ਇਸ਼ਕ, ਜੀਭ ਸੁਹਣੀ=ਢਬ ਸੁਹਣੇ, ਬਹਿਕੇ ਵਿਚ ਮਜਲਿਸਾਂ= ਮਜਾਲਸਾਂ ਵਿੱਚ ਬਹਿ ਕੇ) Waris Shah www.maalaksidhu .blogspot.in

"ਬਹੁਤਾ ਕਹੀਏ ਬਹੁਤਾ ਹੋਵੇ"

"ਬਹੁਤਾ ਕਹੀਏ ਬਹੁਤਾ ਹੋਵੇ", ਇਹ ਮੈਂ ਵਾਕ ਪਕਾਇਆ । "ਬਹੁਤਾ" ਕੀ ? ਤੇ ਕੀਕਰ ਹੁੰਦਾ, ਇਹ ਪਰ ਸਮਝ ਨ ਆਇਆ । ਜੇਬ 'ਚ ਭਾਵੇਂ ਇਕੋ ਦਮੜਾ, ਸਵਾ ਲੱਖ ਲਿਖਵਾ ਤਾ । ਇੰਕਮ ਟੈਕਸ ਵਾਲੇ ਗੁਰਮੁਖ, ਧੌਣੋਂ ਆਣ ਦਬਾਇਆ । ਡਾ: ਗੁਰਨਾਮ ਸਿੰਘ ਤੀਰ www.maalaksidhu .blogspot.in

ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ

ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ। ਲੋਕ ਜ਼ੁਲਮ ਤੋਂ ਡਰਦੇ ਮਾਰੇ ਬੋਲੇ ਕਿੱਥੋਂ ਹੋਵਣਗੇ। ਭਲਿਉ ਲੋਕੋ ਡੰਗ ਟਪਾਉ ਧੂਆਂ ਖਾ ਕੇ ਬੰਬਾਂ ਦਾ, ਹੋਲਾਂ ਕਰਨ ਲਈ ਧਰਤੀ ਤੇ ਛੋਲੇ ਕਿੱਥੋਂ ਹੋਵਣਗੇ। ਸ਼ੀਸ਼ ਤਲੀ 'ਤੇ ਧਰ ਕੇ ਵੈਰੀ ਨੂੰ ਵੰਗਾਰਣ ਵਾਲੇ ਲੋਕ, ਸੂਲੀ ਉੱਤੇ ਚੜ੍ਹਨ ਸਮੇਂ ਵੀ ਡੋਲੇ ਕਿੱਥੋਂ ਹੋਵਣਗੇ। ਉਡਦੀ, ਦਿਲ ਦੇ ਕਾਲੇ ਨੀਲੇ ਧਾੜਵੀਆਂ ਦੀ ਧਾੜ ਦਿਸੇ, ਟੁਕੜੀ ਵਿਚ ਕਬੂਤਰ ਖ਼ਾਸ ਮਮੋਲੇ ਕਿੱਥੋਂ ਹੋਵਣਗੇ। ਝੂਠੀ ਗੱਲ ਹੈ ਵਿਛੜਣ ਪਿੱਛੋਂ ਨਹਿਰਾਂ ਵਗੀਆਂ ਹੋਣਗੀਆਂ, ਉਸ ਨੇ ਔੜਾਂ ਦੇ ਵਿਚ ਅੱਥਰੂ ਡੋਲ੍ਹੇ ਕਿੱਥੋਂ ਹੋਵਣਗੇ। ਜੇ ਪਹਿਲਾਂ ਹੀ ਫੀਂਹ ਦਈਏ ਫ਼ਨ ਜੰਮਣ ਵਾਲੇ ਨਾਗਾਂ ਦੇ, ਬਸਤੀ ਦੇ ਵਿਚ ਪੈਦਾ ਸੱਪ-ਸਪੋਲੇ ਕਿੱਥੋਂ ਹੋਵਣਗੇ। ਕਿੱਥੋਂ ਲੱਭਣੀ ਏਂ ਸਰਕਾਰੇ ਗੱਭਰੂ ਭਰਤੀ ਕਰਨ ਲਈ, ਭੁੱਖਾਂ, ਨੰਗਾਂ ਨਾਲ ਸਰੀਰ ਭੜੋਲੇ ਕਿੱਥੋਂ ਹੋਵਣਗੇ। ਉੱਚ ਸੁਸਾਇਟੀ ਦੇ ਲੋਕਾਂ ਨੂੰ ਲੋੜਾਂ ਨੇ ਨੰਗੇਜ਼ ਦੀਆਂ, ਨਵਯੁਗ ਵਿਚ ਮੁਟਿਆਰਾਂ ਪਹਿਨੇ ਚੋਲੇ ਕਿੱਥੋਂ ਹੋਵਣਗੇ। ਦੱਸਦੇ ਸੀ ਬਾਬਾ ਜੀ, ਪਾਣੀ ਖੜ੍ਹਦੈ ਨੀਵੀਆਂ ਥਾਵਾਂ 'ਤੇ, ਹੁਣ ਬਸਤੀ ਦੇ 'ਨੂਰ' ਸਲਾਮਤ ਖੋਲੇ ਕਿੱਥੋਂ ਹੋਵਣਗੇ। ਨੂਰ ਮੁਹੰਮਦ ਨੂਰ  

ਉਡੀਕ ਦਾ ਰਸ

ਸਿੱਕਾਂ ਸੱਧਰਾਂ ਦਾ ਜਦ ਤੀਕਰ, ਦਿਲ ਵਿਚ ਰਿਹਾ ਵਸੇਰਾ, ਚੋਬਾਂ, ਚੀਸਾਂ, ਆਹਾਂ, ਉਡੀਕਾਂ, ਪਾਈ ਰਖਿਆ ਡੇਰਾ । ਮਿਲੀ ਮੁਰਾਦ ਤੇ ਲਾਟਾਂ ਬੁਝੀਆਂ, ਸੁੰਞਾ ਹੋ ਗਿਆ ਖ਼ੇੜਾ, ਸਮਝ ਪਈ ਉਸ ਦੂਰੀ ਵਿਚ ਸੀ, ਵਸਲੋਂ ਸੁਆਦ ਵਧੇਰਾ । ਪ੍ਰੀਤਮ ਦਾ ਆਣਾ ਪਰ ਆ ਕੇ ਪਰਤ ਪਰਤ ਤੜਫਾਣਾ, ਫੇਰ ਮਿਲਣ ਦੀ ਚੋਬ ਚੁਆਤੀ, ਲਟਕ ਜਿਹੀ ਲਾ ਜਾਣਾ । ਆਣਾ; ਲੁਕ ਜਾਣਾ, ਆ ਜਾਣਾ, ਰਖਣੀ ਝਾਂਗ ਬਣਾਈ, ਦਿਲ ਵਿਚ ਤੜਫ ਜਿਵਾਲੀ ਰੱਖ਼ੇ, ਏਹੋ ਤੰਦਣ ਤਾਣਾ । Lala Dhani Ram Chatrik

ਤੇਰੇ ਰਸ ਭਰੇ ਨੇ ਨੈਣ

ਬੜੇ ਪਿਆਰੇ ਲਗਦੇ ਜਦ ਆਰੀਆਂ ਬਣ ਵਗਦੇ, ਜਾਂ ਰੋ ਰੋ ਹੌਕੇ ਲੈਣ ਤੇਰੇ ਰਸ ਭਰੇ ਨੇ ਨੈਣ ਐਡੇ ਨੇ ਕੋਈ ਰੱਬ ਦੇ ਪਿਆਰੇ, ਪ੍ਰੇਮ ਨਦੀ ਜਾਂ ਠਾਠਾਂ ਮਾਰੇ ਇਨ੍ਹਾਂ ਦੇ ਇਕ ਇਕ ਕਤਰੇ ਨੇ ਮੇਰੇ ਡੁਬੇ ਬੇੜੇ ਤਾਰੇ ਮੇਰੇ ਜ਼ਖ਼ਮ ਨੇ ਯਾਦ ਕਰਾਏ ਅਥਰੂ ਸਿਟ ਕੇ ਖਾਰੇ ਖਾਰੇ ਵੇਖਿਆਂ ਬਾਝ ਨਾ ਨੈਣਾਂ ਦੇ ਹੁਣ ਆਵੇ ਦਿਲ ਨੂੰ ਚੈਣ ਤੇਰੇ ਰਸ ਭਰੇ ਨੇ ਨੈਣ ਪ੍ਰੇਮ ਦੀ ਮੂਰਤ ਰੱਬ ਦੀ ਸੂਰਤ ਇਹ ਨੇ ਨਕਸ਼ ਖ਼ੁਦਾਈ ਅਖੀਆਂ ਵਾਲਾ ਕੋਈ ਵਿਰਲਾ ਪੜ੍ਹਦਾ ਡਾਹਢੇ ਦੀ ਕਲਮ ਵਗਾਈ ਪਰੇਮੀ ਬਣ ਜੇ ਰੋ ਨੇ ਜਾਂਦੇ ਦਿਲ ਦੇ ਪਾਪ ਇਹ ਧੋ ਨੇ ਜਾਂਦੇ 'ਨੂਰਪੁਰੀ' ਨੈਣਾਂ ਵਿਚ ਵਸ ਜਾ ਇਹ ਉਹਦੇ ਬੁਤ ਹੈਣ ਤੇਰੇ ਰਸ ਭਰੇ ਨੇ ਨੈਣ   Nand Lal Noorpuri

ਮੋਤੀਏ ਰੰਗੀ ਚਾਨਣੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ । ਮਾਰੀ ਨੀ ਕਿਸ ਮੁੱਖ ਮੇਰੇ 'ਤੇ ਮਾਰੀ । ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ, ਕਿਸ ਰੱਤੀ ਮੇਰੀ ਸੂਹੀ ਗੁਟ ਫੁਲਕਾਰੀ । ਰਹਿਣ ਦਿਓ ਨੀ ਹੰਸ ਦਿਲੇ ਦਾ ਫਾਕੇ, ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ । ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ, ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ । ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ, ਕਿਸ ਤਤੜੀ ਨੇ ਆਣ ਮਰੁੰਡੀਆਂ ਛਾਵਾਂ । ਕਿਸ ਖੂਹੇ ਬਹਿ ਧੋਵਾਂ ਦਾਗ਼ ਦਿਲੇ ਦੇ, ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ । ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ, ਕੀਕਣ ਉਮਰ ਨਿਆਣੀ ਮੋੜ ਲਿਆਵਾਂ । ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ, ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ । ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ, ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ । ਲੱਖ ਸ਼ੁਦੈਣਾਂ ਔਂਸੀਆਂ ਪਾ ਪਾ ਮੋਈਆਂ, ਵਾਤ ਨਾ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ । ਪਰਤ ਕਦੇ ਨਾ ਆਵੇ ਮਹਿਰਮ ਘਰ ਨੂੰ, ਐਵੇਂ ਉਮਰਾਂ ਵਿਚ ਉਡੀਕ ਵਿਹਾਈਆਂ । ਆਖੋ ਸੂ, ਚੰਨ ਮੱਸਿਆ ਨੂੰ ਨਹੀਂ ਚੜ੍ਹਦਾ, ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ । ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ, ਇਹਨੀਂ ਮਹਿਲੀਂ ਹਤਿਆਰੇ ਨੇ ਵੱਸਦੇ । ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀ, ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ । ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ, ਇਹਨੀਂ ਬਾਗ਼ੀਂ ਮੋਰ ਕਦੇ ਨਹੀਂ ਨੱਚਦੇ । ਅੜੀਓ ਨੀ ਮੈਂ ਘਰ ਬਿਰਹੋਂ ਦੇ

ਪੰਜ ਦੇ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ, ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ.   ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ, ਆਹਾ ਥੋਕ ਵਧਾਂਵਦੇ ਰੱਤ ਪੰਜੇ.   ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.   ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.   ਰੂਈ, ਰੇਸ਼ਮ, ਉੰਨ ਤੇ ਸਣ , ਕਿਉੜਾ, ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ.   ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.   ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.   Babu Rajab Ali