Skip to main content

Posts

ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ

ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ, ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ । ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼, ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ । ਭਾਵੇਂ ਹਸਤੀ ਦੀ, ਬਸਤੀ ਬਰਬਾਦ ਹੋਵੇ, ਜੰਗਲ, ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ । 'ਦਾਮਨ' ਦੁੱਖਾਂ ਦੇ ਬਹਿਰ 'ਚ ਜਾਏ ਡੁੱਬਦਾ, ਨਦੀ, ਨਦੀ ਨੂੰ, ਨਹਿਰ ਨੂੰ ਨਹਿਰ ਆਖੇ । Ustad Daman

ਜਦ ਨੈਣ ਸਜਣ ਦੇ ਹੋਏ

ਜਦ ਨੈਣ ਸਜਣ ਦੇ ਹੋਏ ਫਿਰ ਘੁੰਡ ਵਿਚ ਕਿਉਂ ਲਕੋਏ ਨਾ ਕਰ ਪੰਛੀ ਕੈਦ ਵਿਚਾਰੇ ਕਿਉਂ ਮਿਰਗਾਂ ਤੇ ਜਾਲ ਖਿਲਾਰੇ ਖੁਲ੍ਹੇ ਛਡ ਦੇ ਇਹ ਵਣਜਾਰੇ ਇਹ ਅਥਰੂ ਭਰ ਭਰ ਰੋਏ ਜਦ ਨੈਣ ਸਜਣ ਦੇ ਹੋਏ ਫਿਰ ਘੁੰਡ ਵਿਚ ਕਿਉਂ ਲਕੋਏ ਆ ਗਏ ਨੀ ਹੁਣ ਨੈਣਾਂ ਵਾਲੇ ਨੈਣਾਂ ਦੇ ਕਰ ਨੈਣ ਹਵਾਲੇ ਪਿਆਰੇ ਪਿਆਰੇ ਕਾਲੇ ਕਾਲੇ ਭੰਵਰੇ ਬਿਹਬਲ ਹੋਏ ਜਦ ਨੈਣ ਸਜਣ ਦੇ ਹੋਏ ਫਿਰ ਘੁੰਡ ਵਿਚ ਕਿਉਂ ਲਕੋਏ ਨੈਣ ਨੈਣਾਂ ਦੀ ਭਿਛਿਆ ਮੰਗਦੇ ਡਰਦੇ ਡਰਦੇ ਸੰਗਦੇ ਸੰਗਦੇ ਦੇ ਕੇ ਨੈਣ ਨੈਣਾਂ ਨੂੰ ਰੰਗ ਦੇ ਇਹ ਹੁਣ ਤੇਰੇ ਹੋਏ ਜਦ ਨੈਣ ਸਜਣ ਦੇ ਹੋਏ ਫਿਰ ਘੁੰਡ ਵਿਚ ਕਿਉਂ ਲਕੋਏ ਨੈਣਾਂ ਦੀ ਹੈ ਲੋੜ ਨੈਣਾਂ ਨੂੰ ਖਾਲੀ ਨਾ ਹੁਣ ਮੋੜ ਨੈਣਾਂ ਨੂੰ 'ਨੂਰਪੁਰੀ' ਨਾ ਤੋੜ ਨੈਣਾਂ ਨੂੰ ਇਹ ਨੇ ਫਿਰਦੇ ਮੋਏ ਜਦ ਨੈਣ ਸਜਣ ਦੇ ਹੋਏ ਫਿਰ ਘੁੰਡ ਵਿਚ ਕਿਉਂ ਲਕੋਏ ਨੰਦ ਲਾਲ ਨੂਰਪੁਰੀ

ਭੈਣਾਂ ਦਿਓ ਵੀਰੋ

ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ ਰਾਤ ਹਨੇਰੀ ਖਿੱਲੀਆਂ ਮਾਰੇ ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਟੁੱਟੀਆਂ ਸਾਰੀਆਂ ਹੱਦਾਂ ਬੰਨੇ ਇਥੇ ਸਾਰੇ ਹੋ ਗਏ ਅੰਨ੍ਹੇ ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ ਸੇਜੋਂ ਡਿੱਗ ਕੇ ਪੈਰੀਂ ਰੁਲੀਆਂ ਸੱਸੀਆਂ, ਸੋਹਣੀਆਂ, ਹੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣ ਕਿਸੇ ਦੀ ਪਈ ਕੁਰਲਾਵੇ ਖੁੰਝਿਆ ਵੇਲਾ ਹੱਥ ਨਾ ਆਵੇ ਕਰ ਲਉ ਕੁਝ ਤਦਬੀਰਾਂ, ਭੈਣਾਂ ਦਿਓ ਵੀਰੋ ! ਵੇ ਚੁੰਨੀ ਮੇਰੀ ਲੀਰਾਂ ਕਤੀਰਾਂ ਅਹਿਮਦ ਰਾਹੀ

ਸੌ-ਸੌ ਸਾਲਾਂ ਉਮਰਾਂ ਹੋਈਆਂ

ਸੌ-ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ । ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ । ਅਪਣੇ ਆਪ ਨੂੰ ਕਿਦਾਂ ਬਦਲਾਂ ? ਜਾਨ ਛੁਡਾਵਾਂ ਦੁੱਖਾਂ ਤੋਂ, ਜਿੱਧਰ ਜਾਵਾਂ ਉੱਧਰ ਅੱਗੇ, ਦੁਖੜਾ ਨਵਾਂ-ਨਵੇਲਾ ਸੀ । ਸਿਖਰ-ਦੁਪਹਿਰੇ ਦੁਨੀਆਂ ਦੇ ਵਿੱਚ, ਤੈਨੂੰ ਲੱਭ-ਲੱਭ ਹਾਰ ਗਏ, ਆਖ਼ਰ ਸ਼ਾਮਾਂ ਪਈਆਂ ਸਾਨੂੰ, ਹੋਇਆ ਵਖ਼ਤ ਕੁਵੇਲਾ ਸੀ । ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ ? ਮਸਜਿਦ ਸੀ, ਮੰਦਰ ਸੀ, ਯਾ ਫਿਰ, 'ਬਾਲ-ਨਾਥ' ਦਾ ਟਿੱਲਾ ਸੀ । ਅਪਣੀ ਅੱਗ ਵਿੱਚ ਆਪੇ ਸੜਕੇ, ਆਖ਼ਰ ਕੁੰਦਨ ਹੋਇਆ ਮੈਂ, ਉਸ ਦਾ ਰੁਤਬਾ ਉੱਚਾ ਹੋਇਆ, ਜਿਹੜਾ ਸਾਡਾ ਚੇਲਾ ਸੀ । ਮੈਨੂੰ ਵਹਿਸ਼ਤ ਦੇ ਵਿੱਚ 'ਆਸ਼ਿਕ', ਦੂਰ ਨਹੀਂ ਜਾਣਾ ਪੈਂਦਾ ਸੀ, ਮੇਰੇ ਅਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ-ਬੇਲਾ ਸੀ । ਆਸ਼ਿਕ ਲਾਹੌਰ

ਹੰਝੂਆਂ ਦੀ ਛਬੀਲ

ਯਾਦ ਤੇਰੀ ਦੇ ਤਪਦੇ ਰਾਹੀਂ, ਮੈਂ ਹੰਝੂਆਂ ਦੀ ਛਬੀਲ ਲਾਈ । ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ ਰੋਜ਼ ਗ਼ਮ ਦੀ ਗਲੋ ਪਿਆਈ । ਮੇਰੇ ਗੀਤਾਂ ਦਾ ਹੰਸ ਜ਼ਖ਼ਮੀ ਮੈਂ ਸੋਚਦੀ ਹਾਂ ਕਿ ਮਰ ਜਾਏਗਾ, ਜੇ ਜੁਦਾਈ ਵਸਲ ਦੇ ਮੋਤੀ- ਅੱਜ ਆਪ ਹੱਥੀਂ ਨਾ ਲੈ ਕੇ ਆਈ । ਵਰ੍ਹ ਰਹੀਆਂ ਬਦਲੋਟੀਆਂ 'ਤੇ ਤਾਂ ਚਾਤ੍ਰਿਕ ਨੂੰ ਗਿਲਾ ਨਹੀਂ ਕੋਈ, ਇਹ ਉਸ ਦੀ ਆਪਣੀ ਹੈ ਬਦਨਸੀਬੀ ਕਿ ਜੀਭ ਉਹਦੀ ਰਹੀ ਤਿਹਾਈ । ਨਿੰਮੜੀ ਦੇ ਕਸੈਲੇ ਫੁੱਲਾਂ ਦੇ ਵਿਚ ਵੀ ਸੱਜਣਾ ਵੇ ਸ਼ਹਿਦ ਹੁੰਦੈ ਕਸਮ ਹੈ ਤੈਨੂੰ ਤੂੰ ਮੁੜ ਨਾ ਆਖੀਂ ਵੇ ਭੌਰਿਆਂ ਨੂੰ ਕਦੇ ਸ਼ੁਦਾਈ । ਯਾਦ ਤੇਰੀ ਦੇ ਤਪਦੇ ਰਾਹੀਂ, ਨੇ ਹਰ ਕਦਮ ਤੇ ਉਜਾੜ ਖੋਲੇ । ਬੇਚੈਨ ਹੋਏ ਜਿਹੇ ਉਡਦੇ ਫਿਰਦੇ ਨੇ ਜਾਂ ਉਮੀਦਾਂ ਦੇ ਵਾਵਰੋਲੇ । ਇਹਨਾਂ ਰਾਹਾਂ ਤੋਂ ਗੁਜ਼ਰ ਜਾਂਦੀ ਹੈ ਰੋਜ਼ ਪੁਨੂੰ ਨੂੰ ਰੋਂਦੀ ਕੋਈ, ਕਦੇ ਕਦੇ ਜਾਂ ਗੁਜ਼ਰ ਨੇ ਜਾਂਦੇ ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ । ਜਾਂ ਇਹਨਾਂ ਰਾਹਾਂ ਦੇ ਮੀਲ-ਪੱਥਰਾਂ ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ, ਜਾਂ ਮਾਸ ਖੋਰੀ ਕੋਈ ਡਾਰ ਗਿੱਧਾਂ ਦੀ ਹੱਡੋ-ਰੋੜੇ ਪਈ ਟਟੋਲੇ । ਇਕ ਸਮਾਂ ਸੀ ਮੈਂ ਸਮਝਦੀ ਸਾਂ ਵੇ ਪ੍ਰੀਤ-ਅਗਨੀ ਦਾ ਕੁੰਡ ਤੈਨੂੰ, ਪਰ ਇਕ ਸਮਾਂ ਹੈ ਤੂੰ ਬੁਝ ਗਿਆ ਹੈਂ ਵੇ ਵਾਂਗ ਧੁਖ਼ਦੇ ਬਿਆਰੀ ਕੋਲੇ । ਯਾਦ ਤੇਰੀ ਦੇ ਤਪਦੇ ਰਾਹੀਂ ਵੇ ਹੋਰ ਮੈਥੋਂ ਨਾ ਟੁਰਿਆ ਜਾਏ । ਕੌਣ ਥੋਰ੍ਹਾਂ ਨੂੰ ਸਮਝ ਕਲੀਆਂ ਵੇ ਜਾਣ ਬੁਝ ਕੇ ਗਲੇ ਲਗਾਏ । ਸੜ੍ਹੈਂਦ ਲੱਦੀ ਹਵਾ ਸਮੇਂ ਦੀ 'ਚ ਕੌਣ ਖ਼ੁਸ਼ੀਆਂ ਦਾ ਇਤਰ

ਮਾਂ ਦਾ ਹੁਨਰ

ਭਾਰੀ ਚਿੱਤਰਕਾਰ ਇਹ ! ਮਾਂ ਦਾ ਧਿਆਨ ਕਰਨਾ ਪਿਆ ਹੈ ਬੱਚੇ ਦੇ ਅਨੇਕ ਮੂਰਤਾਂ ਤੇ ਛਬੀਆਂ ਨਾਲ । ਉਹ ਬੱਚੇ ਦੇ ਨਕਸ਼ ਤੇ ਰੂਪ ਦਮ-ਬਦਮ ਘੜਦੀ, ਸੰਵਾਰਦੀ, ਬਣਾਂਦੀ, ਜਿਵਾਂਦੀ । ਪਰ ਉਹ ਬੁੱਤ ਇਸ ਥਾਂ ਦਾ ਹੈ ਕਿਹਾ ਕਮਾਲ ਹੈ ? ਜਦ ਮਾਂ ਟਕ ਬੰਨ੍ਹ ਕੇ ਬੱਚੇ ਨੂੰ ਝੋਲੀ ਆਪਣੀ ਵਿਚ ਦੇਖਦੀ, ਇਹ ਅਰਸ਼ਾਂ ਦੀ ਕੋਈ ਮੂਰਤ, ਉਤੋਂ ਉਪਰੋਂ ਉਤਰਦੀ ਮਾਂ ਦੀ ਅੱਖ ਵਿਚ, ਉਹ ਮੂਰਤ ਨਿਰੰਕਾਰ ਦੀ ਮਾਂ-ਜੋਤ ਵਿਚ ਜਾਗਦੀ, ਮਾਂ ਦੇ ਸਮੁੰਦਰਾਂ ਵਰਗੇ ਦਿਲ ਤੇ, ਇਕ ਰੱਬ ਵਰਗੀ ਅੱਖ ਦਾ ਝਲਕਾਰ ਹੈ । ਪ੍ਰੋਫੈਸਰ ਪੂਰਨ ਸਿੰਘ

ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ।

ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ। ਆ ਜਾਂਦੇ ਨੇ ਘੱਤ ਵਹੀਰਾਂ ਘਰ ਵਿਚ ਜਦ ਮਹਿਮਾਨ ਜਿਹੇ। ਉਸ ਦੇ ਬੋਝੇ ਦੇ ਵਿਚ ਥੁੰਨੇ ਬੰਡਲ ਕੁਝ ਵੀ ਬੋਲਣ ਨਾ, ਖੜਕੀ ਜਾਵਣ ਸਾਡੇ ਬੋਝੇ ਦੇ ਵਿਚ ਪੈਸੇ ਭਾਨ ਜਿਹੇ। ਇੰਜ ਦਿਸਦਾ ਹੈ ਹੜ੍ਹ ਦਾ ਪਾਣੀ ਖੇਤਾਂ ਦੇ ਵਿਚ ਰਾਤਾਂ ਨੂੰ, ਧਰਤੀ ਉੱਤੇ ਤਾਰੇ ਲੈ ਕੇ ਜਿਉਂ ਡਿੱਗੇ ਅਸਮਾਨ ਜਿਹੇ। ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ, ਰੋਕਣ ਨੂੰ ਕੰਧਾਂ 'ਤੇ ਲਿਖੇ ਨਾਅਰੇ ਧੂਮਰ ਪਾਨ ਜਿਹੇ। ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖ਼ੂਨ ਗ਼ਰੀਬਾਂ ਦਾ, ਦੇਖਣ-ਪਾਖਣ ਨੂੰ ਲੱਗਦੇ ਨੇ ਜੋ ਬੰਦੇ ਇਨਸਾਨ ਜਿਹੇ। ਸੋਚਾਂ, ਆਸਾਂ, ਰੀਝਾਂ ਸਭਨਾਂ ਨੂੰ ਫੱਟੜ ਕਰ ਜਾਂਦੇ ਨੇ, ਝੱਖੜ ਬਣ ਕੇ ਆਉਂਦੇ ਨੇ ਜਦ ਯਾਦਾਂ ਦੇ ਤੂਫ਼ਾਨ ਜਿਹੇ। ਬਾਬੇ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ, ਹੱਲ ਅਜੇ ਨਾ ਹੋਏ ਸਾਥੋਂ ਮਸਲੇ ਰੋਟੀ-ਨਾਨ ਜਿਹੇ। ਤੇਰੀ ਸ਼ਖ਼ਸ਼ੀਅਤ ਦਾ ਭਾਂਡਾ ਫੁੱਟ ਚੁਰਾਹੇ ਜਾਵੇਗਾ, 'ਨੂਰ ਮੁਹੰਮਦਾ' ਸ਼ਬਦ ਕਿਸੇ ਨੂੰ ਬੋਲੀਂ ਨਾ ਅਪਮਾਨ ਜਿਹੇ।