Skip to main content

Posts

Showing posts from April, 2015

ਕਿੱਸਾ ਹੀਰ ਰਾਂਝਾ ਲਿਖਣ ਬਾਰੇ

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ । ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ । ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ । ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ।   (ਝੋਕ=ਡੇਰਾ ਪਿੰਡ, ਮਜਾਲਸਾਂ=ਮਜਲਸ ਦਾ ਬਹੁ-ਵਚਨ, ਪਾਠ ਭੇਦ: ਕਿੱਸਾ=ਇਸ਼ਕ, ਜੀਭ ਸੁਹਣੀ=ਢਬ ਸੁਹਣੇ, ਬਹਿਕੇ ਵਿਚ ਮਜਲਿਸਾਂ= ਮਜਾਲਸਾਂ ਵਿੱਚ ਬਹਿ ਕੇ) Waris Shah www.maalaksidhu .blogspot.in

"ਬਹੁਤਾ ਕਹੀਏ ਬਹੁਤਾ ਹੋਵੇ"

"ਬਹੁਤਾ ਕਹੀਏ ਬਹੁਤਾ ਹੋਵੇ", ਇਹ ਮੈਂ ਵਾਕ ਪਕਾਇਆ । "ਬਹੁਤਾ" ਕੀ ? ਤੇ ਕੀਕਰ ਹੁੰਦਾ, ਇਹ ਪਰ ਸਮਝ ਨ ਆਇਆ । ਜੇਬ 'ਚ ਭਾਵੇਂ ਇਕੋ ਦਮੜਾ, ਸਵਾ ਲੱਖ ਲਿਖਵਾ ਤਾ । ਇੰਕਮ ਟੈਕਸ ਵਾਲੇ ਗੁਰਮੁਖ, ਧੌਣੋਂ ਆਣ ਦਬਾਇਆ । ਡਾ: ਗੁਰਨਾਮ ਸਿੰਘ ਤੀਰ www.maalaksidhu .blogspot.in

ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ

ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ। ਲੋਕ ਜ਼ੁਲਮ ਤੋਂ ਡਰਦੇ ਮਾਰੇ ਬੋਲੇ ਕਿੱਥੋਂ ਹੋਵਣਗੇ। ਭਲਿਉ ਲੋਕੋ ਡੰਗ ਟਪਾਉ ਧੂਆਂ ਖਾ ਕੇ ਬੰਬਾਂ ਦਾ, ਹੋਲਾਂ ਕਰਨ ਲਈ ਧਰਤੀ ਤੇ ਛੋਲੇ ਕਿੱਥੋਂ ਹੋਵਣਗੇ। ਸ਼ੀਸ਼ ਤਲੀ 'ਤੇ ਧਰ ਕੇ ਵੈਰੀ ਨੂੰ ਵੰਗਾਰਣ ਵਾਲੇ ਲੋਕ, ਸੂਲੀ ਉੱਤੇ ਚੜ੍ਹਨ ਸਮੇਂ ਵੀ ਡੋਲੇ ਕਿੱਥੋਂ ਹੋਵਣਗੇ। ਉਡਦੀ, ਦਿਲ ਦੇ ਕਾਲੇ ਨੀਲੇ ਧਾੜਵੀਆਂ ਦੀ ਧਾੜ ਦਿਸੇ, ਟੁਕੜੀ ਵਿਚ ਕਬੂਤਰ ਖ਼ਾਸ ਮਮੋਲੇ ਕਿੱਥੋਂ ਹੋਵਣਗੇ। ਝੂਠੀ ਗੱਲ ਹੈ ਵਿਛੜਣ ਪਿੱਛੋਂ ਨਹਿਰਾਂ ਵਗੀਆਂ ਹੋਣਗੀਆਂ, ਉਸ ਨੇ ਔੜਾਂ ਦੇ ਵਿਚ ਅੱਥਰੂ ਡੋਲ੍ਹੇ ਕਿੱਥੋਂ ਹੋਵਣਗੇ। ਜੇ ਪਹਿਲਾਂ ਹੀ ਫੀਂਹ ਦਈਏ ਫ਼ਨ ਜੰਮਣ ਵਾਲੇ ਨਾਗਾਂ ਦੇ, ਬਸਤੀ ਦੇ ਵਿਚ ਪੈਦਾ ਸੱਪ-ਸਪੋਲੇ ਕਿੱਥੋਂ ਹੋਵਣਗੇ। ਕਿੱਥੋਂ ਲੱਭਣੀ ਏਂ ਸਰਕਾਰੇ ਗੱਭਰੂ ਭਰਤੀ ਕਰਨ ਲਈ, ਭੁੱਖਾਂ, ਨੰਗਾਂ ਨਾਲ ਸਰੀਰ ਭੜੋਲੇ ਕਿੱਥੋਂ ਹੋਵਣਗੇ। ਉੱਚ ਸੁਸਾਇਟੀ ਦੇ ਲੋਕਾਂ ਨੂੰ ਲੋੜਾਂ ਨੇ ਨੰਗੇਜ਼ ਦੀਆਂ, ਨਵਯੁਗ ਵਿਚ ਮੁਟਿਆਰਾਂ ਪਹਿਨੇ ਚੋਲੇ ਕਿੱਥੋਂ ਹੋਵਣਗੇ। ਦੱਸਦੇ ਸੀ ਬਾਬਾ ਜੀ, ਪਾਣੀ ਖੜ੍ਹਦੈ ਨੀਵੀਆਂ ਥਾਵਾਂ 'ਤੇ, ਹੁਣ ਬਸਤੀ ਦੇ 'ਨੂਰ' ਸਲਾਮਤ ਖੋਲੇ ਕਿੱਥੋਂ ਹੋਵਣਗੇ। ਨੂਰ ਮੁਹੰਮਦ ਨੂਰ  

ਉਡੀਕ ਦਾ ਰਸ

ਸਿੱਕਾਂ ਸੱਧਰਾਂ ਦਾ ਜਦ ਤੀਕਰ, ਦਿਲ ਵਿਚ ਰਿਹਾ ਵਸੇਰਾ, ਚੋਬਾਂ, ਚੀਸਾਂ, ਆਹਾਂ, ਉਡੀਕਾਂ, ਪਾਈ ਰਖਿਆ ਡੇਰਾ । ਮਿਲੀ ਮੁਰਾਦ ਤੇ ਲਾਟਾਂ ਬੁਝੀਆਂ, ਸੁੰਞਾ ਹੋ ਗਿਆ ਖ਼ੇੜਾ, ਸਮਝ ਪਈ ਉਸ ਦੂਰੀ ਵਿਚ ਸੀ, ਵਸਲੋਂ ਸੁਆਦ ਵਧੇਰਾ । ਪ੍ਰੀਤਮ ਦਾ ਆਣਾ ਪਰ ਆ ਕੇ ਪਰਤ ਪਰਤ ਤੜਫਾਣਾ, ਫੇਰ ਮਿਲਣ ਦੀ ਚੋਬ ਚੁਆਤੀ, ਲਟਕ ਜਿਹੀ ਲਾ ਜਾਣਾ । ਆਣਾ; ਲੁਕ ਜਾਣਾ, ਆ ਜਾਣਾ, ਰਖਣੀ ਝਾਂਗ ਬਣਾਈ, ਦਿਲ ਵਿਚ ਤੜਫ ਜਿਵਾਲੀ ਰੱਖ਼ੇ, ਏਹੋ ਤੰਦਣ ਤਾਣਾ । Lala Dhani Ram Chatrik

ਤੇਰੇ ਰਸ ਭਰੇ ਨੇ ਨੈਣ

ਬੜੇ ਪਿਆਰੇ ਲਗਦੇ ਜਦ ਆਰੀਆਂ ਬਣ ਵਗਦੇ, ਜਾਂ ਰੋ ਰੋ ਹੌਕੇ ਲੈਣ ਤੇਰੇ ਰਸ ਭਰੇ ਨੇ ਨੈਣ ਐਡੇ ਨੇ ਕੋਈ ਰੱਬ ਦੇ ਪਿਆਰੇ, ਪ੍ਰੇਮ ਨਦੀ ਜਾਂ ਠਾਠਾਂ ਮਾਰੇ ਇਨ੍ਹਾਂ ਦੇ ਇਕ ਇਕ ਕਤਰੇ ਨੇ ਮੇਰੇ ਡੁਬੇ ਬੇੜੇ ਤਾਰੇ ਮੇਰੇ ਜ਼ਖ਼ਮ ਨੇ ਯਾਦ ਕਰਾਏ ਅਥਰੂ ਸਿਟ ਕੇ ਖਾਰੇ ਖਾਰੇ ਵੇਖਿਆਂ ਬਾਝ ਨਾ ਨੈਣਾਂ ਦੇ ਹੁਣ ਆਵੇ ਦਿਲ ਨੂੰ ਚੈਣ ਤੇਰੇ ਰਸ ਭਰੇ ਨੇ ਨੈਣ ਪ੍ਰੇਮ ਦੀ ਮੂਰਤ ਰੱਬ ਦੀ ਸੂਰਤ ਇਹ ਨੇ ਨਕਸ਼ ਖ਼ੁਦਾਈ ਅਖੀਆਂ ਵਾਲਾ ਕੋਈ ਵਿਰਲਾ ਪੜ੍ਹਦਾ ਡਾਹਢੇ ਦੀ ਕਲਮ ਵਗਾਈ ਪਰੇਮੀ ਬਣ ਜੇ ਰੋ ਨੇ ਜਾਂਦੇ ਦਿਲ ਦੇ ਪਾਪ ਇਹ ਧੋ ਨੇ ਜਾਂਦੇ 'ਨੂਰਪੁਰੀ' ਨੈਣਾਂ ਵਿਚ ਵਸ ਜਾ ਇਹ ਉਹਦੇ ਬੁਤ ਹੈਣ ਤੇਰੇ ਰਸ ਭਰੇ ਨੇ ਨੈਣ   Nand Lal Noorpuri

ਮੋਤੀਏ ਰੰਗੀ ਚਾਨਣੀ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ । ਮਾਰੀ ਨੀ ਕਿਸ ਮੁੱਖ ਮੇਰੇ 'ਤੇ ਮਾਰੀ । ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ, ਕਿਸ ਰੱਤੀ ਮੇਰੀ ਸੂਹੀ ਗੁਟ ਫੁਲਕਾਰੀ । ਰਹਿਣ ਦਿਓ ਨੀ ਹੰਸ ਦਿਲੇ ਦਾ ਫਾਕੇ, ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ । ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ, ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ । ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ, ਕਿਸ ਤਤੜੀ ਨੇ ਆਣ ਮਰੁੰਡੀਆਂ ਛਾਵਾਂ । ਕਿਸ ਖੂਹੇ ਬਹਿ ਧੋਵਾਂ ਦਾਗ਼ ਦਿਲੇ ਦੇ, ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ । ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ, ਕੀਕਣ ਉਮਰ ਨਿਆਣੀ ਮੋੜ ਲਿਆਵਾਂ । ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ, ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ । ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ, ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ । ਲੱਖ ਸ਼ੁਦੈਣਾਂ ਔਂਸੀਆਂ ਪਾ ਪਾ ਮੋਈਆਂ, ਵਾਤ ਨਾ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ । ਪਰਤ ਕਦੇ ਨਾ ਆਵੇ ਮਹਿਰਮ ਘਰ ਨੂੰ, ਐਵੇਂ ਉਮਰਾਂ ਵਿਚ ਉਡੀਕ ਵਿਹਾਈਆਂ । ਆਖੋ ਸੂ, ਚੰਨ ਮੱਸਿਆ ਨੂੰ ਨਹੀਂ ਚੜ੍ਹਦਾ, ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ । ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ, ਇਹਨੀਂ ਮਹਿਲੀਂ ਹਤਿਆਰੇ ਨੇ ਵੱਸਦੇ । ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀ, ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ । ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ, ਇਹਨੀਂ ਬਾਗ਼ੀਂ ਮੋਰ ਕਦੇ ਨਹੀਂ ਨੱਚਦੇ । ਅੜੀਓ ਨੀ ਮੈਂ ਘਰ ਬਿਰਹੋਂ ਦੇ ...

ਪੰਜ ਦੇ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ, ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ.   ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ, ਆਹਾ ਥੋਕ ਵਧਾਂਵਦੇ ਰੱਤ ਪੰਜੇ.   ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.   ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.   ਰੂਈ, ਰੇਸ਼ਮ, ਉੰਨ ਤੇ ਸਣ , ਕਿਉੜਾ, ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ.   ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.   ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ, ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.   Babu Rajab Ali  

ਨੰਗੜਾ ਨਿਮਾਣੀ ਦਾ

ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾ ਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ ਢੱਕੀ ਮੈਂਡਾ ਢੋਲਣਾ, ਮੇਡੇ ਐਬ ਨਾ ਫੋਲਣਾ ਪਈ ਹਾਂ ਪਨਾਰੇ ਤੇਡੇ ਲੱਗੀ ਹਾਂ ਲਾਰੇ ਤੇਡੇ ਤੇਡੀ ਜ਼ਾਤ ਸਤਾਰੀ, ਡੋਹ ਨ ਮੇਡੇ ਗੋਲਣਾ ਨਾਲ ਕੋਝੀ ਦੇ ਜਾਲਣਾ, ਅਸਾਂ ਕਨੇ ਵਲ ਆਵਣਾ (ਜੋਗੀ ਨਾਲ ਜਾਲਣਾ ਵਲ ਨਹੀਂ ਆਵਣਾ) ਯਾਰ ਸਚਲ ਤੂੰ (ਕੂੰ) ਲਹਿਨ ਕਸ਼ਾਲੇ ਘੂੰਘਟ ਖੋਲਣਾ ਬਾਹ ਬਾਹ ਬੋਲਣਾ (ਨੰਗੜਾ=ਨੰਗ-ਨਮੂਜ਼,ਇੱਜਤ,ਸ਼ਰਮ, ਪਨਾਰੇ=ਪਨਾਹ,ਪੈਰੀਂ, ਸਤਾਰੀ=ਬਖ਼ਸ਼ਿੰਦ, ਡੋਹ=ਦੋਸ਼, ਗੋਲਣਾ=ਗੌਲਣਾ,ਧਿਆਨ ਵਿਚ ਲਿਆਉਣਾ, ਜਾਲਣਾ=ਨਿਭਾਉਣਾ, ਕਸ਼ਾਲੇ=ਦੁੱਖ) Sachal Sarmast  

Woh humsafar tha

Woh humsafar tha magar us say hum-nawai na thi Keh dhoop chhaaon ka aalam raha, judai na thi Adawaten theen, Taghaful tha, Ranjishen theen magar Bicharney waalay main sab kuch tha magar Bewafai na thi Bichartay waqt un ankhon main thi hamari Ghazal Gazal bhi woh jo kabhi kisi ko sunai na thi Kisey pukaar raha tha woh doobta hua din Sada to aayi thi lekin koi duhai na thi Kabhi yeh haal keh dono main yak-dili thi bohot Kabhi yeh marhala jesey keh Aashnai na thi Mohsin Naqvi

Ishq Mein Kya Bataein

Ishq Mein Kya Bataein Ki Dono Kis Kadar Chot Khaaye Huye Hain Maut Ne Unko Maara Hai Aur Ham Zindagi Ke Sataaye Huye Hain Ek Aansoo Na Palkon Se Tapke Yeh Wafa Ka Taqaza Hai Warna Doston Ham Bhi Aankhon Mein Apni Ganga Jamna Chhupaaye Huye Hain Dekh Saaqi Tere Maiqade Ka Kitna Pahuncha Hua Rind Hun Main Jitne Aaye Hain May’yat Mein Meri Sabke Sab Hi Lagaaye Huye Hain Ay Lahad Apni Mitti Se Keh De, Daagh Lagne Na Paaye Qafan Ko Aaj Hi Hamne Badle Hain Kapde, Aaj Hi Ham Nahaaye Huye Hain Usne Shaadi Ka Joda Pehen Kar Sirf Chooma Tha Mere Qafan Ko Bas Usi Din Se Jannat Mein Hoorein Mujhko Doolha Banaaye Huye Hain Gham To Yeh Hai Ki Jin Shaayaron Ki Baat Bhi Zindagi Bhar Na Poochi Baad Marne Ke ‘Akhlaaq’ Unko Log Sar Pe Utthaye Huye Hain Dushmano Ki Shikayat Hai Baakhi, Doston Se Gila Kya Kareinge,.. Jhar Juke Jin Darrakhton Ke Patte, Phir Kahan Unke Saaye Hue Hain,.. Unki Tareef  Kya Poochte Ho, Umar Saari gunaho Mein Gujri, Paarsaa Ban Rahe Hain Woh Aise, Jaise Ganga Nahaye Hue Hain…...

ਜਾਗੋ !

ਜਾਗੋ ਪਤ ਝੜਿਓ ਬੂਟਿਓ ! ਓਇ ਸੁੱਕਿਓ ਸੜਿਓ ਬੂਟਿਓ ! ਓ ਅੱਖਾਂ ਖੋਹਲੋ ਸੋਹਣਿਓਂ ! ਨਾਂ-ਮਾਤਰ ਅੜਿਓ ਬੂਟਿਓ ! ਪੁੱਜ ਵੇਲਾ ਪਿਆ ਬਸੰਤ ਦਾ, ਹੁਣ ਮਹਿਕ ਉਛਾਲੀ ਜਾਏਗੀ । ਫੁੱਲ, ਪੱਤਿਆਂ ਦੀ, ਤੇ ਫਲਾਂ ਦੀ, ਹੁਣ ਸ਼ਾਨ ਵਿਖਾਲੀ ਜਾਇਗੀ । ਓਇ ਚਿਰ ਤੋਂ ਮਾਰਾਂ ਖਾਂਦਿਓ, ਤੇ ਆਪਣਾ ਆਪ ਪਛਾਂਦਿਓ ! ਓਇ ਗੁੱਝੀਆਂ ਪੀੜਾਂ ਸਹਿੰਦਿਓ, ਓਇ ਟੋਟੇ ਕੀਤੇ ਜਾਂਦਿਓ ! ਓਇ ਰੁੰਡ ਮੁੰਡ ਬਣਿਓਂ ਆਜਜ਼ੋ, ਓਇ ਪਾਣੀ ਖੁਣੋਂ ਪਿਆਸਿਓ, ਓਇ ਜਗਤ ਜਗਾਵਣ ਵਾਲਿਓ ! ਓਇ ਭੁੱਖਿਓ ਅਤੇ ਬਿਆਸਿਓ ! ਇਕ ਖਾਉ ਹੁਲਾਰਾ ਜੋਸ਼ ਦਾ, ਤੇ ਆਪਣਾ ਆਪ ਵਿਖਾ ਦਿਓ, ਪੱਤ-ਝੜ ਨਾ ਦਿੱਸੇ ਅੱਖ ਨੂੰ, ਪਲਕਾਂ ਵਿਚ ਜੁਗ ਪਲਟਾ ਦਿਓ । ਛਵ੍ਹੀਆਂ ਗੰਡਾਸੇ, ਆਰੀਆਂ, ਮੁੜ ਤੇਸੇ ਨਜ਼ਰੀਂ ਪੈਣ ਨਾਂਹ । ਜੇ ਫੁੱਟ ਕੇ ਦਸਤੇ ਨਾਂਹ ਬਣੋ, ਤੇ ਦਿਲ ਦੀ ਫੁੱਟ ਮਿਟਾ ਦਿਓ । ਆਪੋ ਵਿਚ ਪਾ ਗਲਵੱਕੜੀ, ਸ਼ਾਖਾਂ ਨੂੰ ਬਾਹਾਂ ਬਣਾ ਲਵੋ । ਬਾਹਵਾਂ ਦੇ ਬਲ ਤੇ ਸੋਹਣਿਓਂ ? ਫਿਰ ਆਪਣਾ ਆਪ ਬਚਾ ਲਵੋ । ਕੋਈ ਛਾਂਗੇ ਨਾ ਫਿਰ ਆਣ ਕੇ, ਪੱਤ ਝਾੜੇ ਨਾ ਕੁਈ ਚੰਦਰਾ । ਦਿਲ ਲੂਹੇ ਨਾ ਕੁਈ ਕਿਸੇ ਦਾ, ਹਿੱਕ ਸਾੜੇ ਨਾ ਕੁਈ ਕਿਸੇ ਦੀ । ਜੇ ਇਓਂ 'ਗਰੀਬੋ' ਬੂਟਿਓ, ਅੱਜ ਜੁਗਤੀ ਵਰਤੋ ਰੱਲ ਕੇ । ਤਦ ਘੜੀ ਲਿਆਂਦੀ ਜਾ ਸਕੇ, ਜ਼ਾਲਮ 'ਪਤ-ਝੜ' ਦੇ ਅੰਤ ਦੀ । ਫਿਰ ਫਲੋ ਫੁਲੋ ਵਿਚ ਬਾਗ਼ ਦੇ, ਪਏ ਸ਼ਾਖਾਂ ਕੱਢੋ ਲੰਮੀਆਂ । ਨਿਤ ਮਾਣੋ ਮੌਜ ਸੁਹਾਵਣੀ, ਦੁਨੀਆਂ ਤੇ ਸਦਾ 'ਬਸੰਤ' ਦੀ । Vidhata Singh Teer

ਤਿਤਲੀ

ਉਡਦੀ ਉਡਦੀ ਆਵੇ ਤਿਤਲੀ, ਫੁੱਲਾਂ ਤੇ ਮੰਡਲਾਵੇ ਤਿਤਲੀ । ਖੰਭ ਏਸ ਦੇ ਰੰਗ-ਬਰੰਗੇ, ਸੋਹਣੇ ਸੋਹਣੇ, ਚੰਗੇ ਚੰਗੇ, ਕਿੱਦਾਂ, ਕਿਸੇ ਲਲਾਰੀ ਰੰਗੇ ? ਹਰ ਇਕ ਦਿਲ ਨੂੰ ਭਾਵੇ ਤਿਤਲੀ । ਸੁੰਘ ਕੇ ਫੁੱਲਾਂ ਦੀ ਖ਼ੁਸ਼ਬੋਈ, ਉਡਦੀ ਫਿਰਦੀ ਝੱਲੀ ਹੋਈ, ਕਿਸੇ ਪਿਆਰ ਚਿ ਖੋਈ ਖੋਈ, ਪਿਆਰੇ ਗੀਤ ਅਲਾਵੇ ਤਿਤਲੀ । ਇਹ ਮਿੱਠੀਆਂ ਖ਼ੁਸ਼ਬੋਆਂ ਮਾਣੇ, ਗਾਂਦੀ ਫਿਰੇ ਬਹਾਰ ਦੇ ਗਾਣੇ, ਫੁੱਲਾਂ ਨੂੰ ਚੁੰਮੇਂ ਅਣਜਾਣੇ, ਮੂਲੋਂ ਨਾ ਸ਼ਰਮਾਵੇ ਤਿਤਲੀ । ਮਸਤ ਅਤੇ ਮਤਵਾਲੀ ਤਿਤਲੀ, ਚਿਤਰੇ ਖੰਭਾਂ ਵਾਲੀ ਤਿਤਲੀ, ਪਿਆਰੀ ਭੋਲੀ ਭਾਲੀ ਤਿਤਲੀ, ਅਪਣਾ ਮਨ ਪਰਚਾਵੇ ਤਿਤਲੀ । ਦਿਲ ਚਾਹੇ ਮੈਂ ਤਿਤਲੀ ਹੋਵਾਂ, ਪਿਆਰੇ ਪਿਆਰੇ ਫੁੱਲਾਂ ਛੋਹਾਂ, ਗਾਵਾਂ, ਜਿੱਦਾਂ ਗਾਵੇ ਤਿਤਲੀ, ਫੁੱਲਾਂ ਤੇ ਮੰਡਲਾਵੇ ਤਿਤਲੀ । Ajaib Chitarkar

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ। ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ। ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ, ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ। Ustad Daman

Mujhe Bhula Kar

Mujhe bhula kar sona to teri aadat hi ban gayi hai..!! Aye DOST Kisi din hum so gaye to tujhe neend se nafrat ho jayegi..!!! Goldy Thakur

ਮੱਘਦਾ ਰਹੀਂ ਵੇ ਸੂਰਜਾ

ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ, ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ, ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ, ਡੱਕਿਆਂ ਦੀ ਮੀਰੀ-ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਘੇਰੇ, ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਜਿੱਥੇ ਹਾਰ ਮੰਨ ਲਈ ਚਾਵਾਂ ਨੇ, ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਜਿੱਥੇ ਅਣਵਿਆਈਆਂ ਹੀ ਮਾਵਾਂ ਨੇ, ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ, ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ, ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ, ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ, ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇੜੇ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਤੂੰ ਆਪਣਾ ਆਪ ਹੀ ਮਚਾਂਦਾ ਹੈਂ, ਪਰ ਆਪਾ ਹੀ ਰੁਸ਼ਨਾਂਦਾ ਹੈਂ, ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਜਿੱਥੇ ਲੋਕ ਬੜੇ ਮਜ਼ਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ, ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ, ਭੁੱਖਾਂ ਵਿੱਚ ਮਸ਼ਹੂਰ...

ਚਾਰ ਦੇ ਬੈਂਤ

ਛਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਪਿੱਪਲ,ਨਿੰਮ,ਸ਼ਰੀਂਹ ਤੇ ਬੋਹੜ ਚਾਰੇ | ਦੁੱਖ ਦੇਣ ਨਾ ਚੱਲੀਏ ਪੈਰ ਨੰਗੇ, ਕੰਡਾ,ਕੱਚ, ਔਰ ਠੀਕਰੀ ਰੋੜ ਚਾਰੇ | ਪਿੱਛੇ ਲੱਗੀਆ ਲਹਿਣ ਬੀਮਾਰੀਆਂ ਨਾ, ਦੰਦ,ਖੰਘ,ਅਧਰੰਗ ਤੇ ਕੋਹੜ ਚਾਰੇ | ਵੱਸ ਭੂਤ,ਸਪੂਤ ,ਸਰਵੈਂਟ ,ਚੇਲਾ, ਨਹੀਂ ਕਰਨ ਜ਼ੁਬਾਨ ਸੇ ਮੋੜ ਚਾਰੇ | ਦਾਤਾ,ਭੰਡ,ਗੰਡ-ਕੱਟ ਜੁਆਰੀਆ ਵੀ, ਧਨ ਦਿਨ ਮੇਂ ਦੇਣ ਨਖੋੜ ਚਾਰੇ | ਜਤੀ,ਸਖ਼ੀ ,ਅਵਤਾਰ ਤੇ ਹੋਰ ਸੂਰਾ, ਠੀਕ ਰੱਖਦੇ ਧਰਮ ਦੀ ਲੋੜ ਚਾਰੇ | ਦਿਲ,ਦੁੱਧ ਤੇ ਕੱਚ ਸਮੇਤ ਪੱਥਰ, ਫੱਟੇ ਜੁੜਨ ਨਾ ਫੇਰ ਲੱਗ ਜੋੜ ਚਾਰੇ | ਸੱਸੂ,ਹਰਨ,ਜੈਕਾਲ,ਸਮੇਤ ਲੂੰਬੜ, ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ | ਠਾਣੇਦਾਰ,ਮੁਟਿਆਰ,ਚਕੋਰ,ਹਾਥੀ, ਜਦੋਂ ਤੁਰਨਗੇ ਕਰਨਗੇ ਮਰੋੜ ਚਾਰੇ | ਇੱਕ ਵੇਲਣਾਂ,ਜੋਕ ਤੇ ਭੌਰ ,ਮੱਖ਼ੀ, ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ| ਦੂਤੀ,ਚੁਗ਼ਲ.ਅੰਗਰੇਜ਼.ਬਦਕਾਰ ਤੀਵੀਂ, ਦੇਣ ਯਾਰ ਸੇ ਯਾਰ ਵਿਛੋੜ ਚਾਰੇ | ‘ਰਜ਼ਬ ਅਲੀ’ ਕਬਿੱਤ ਤੇ ਬੈਂਤ ਦੋਹਰਾ, ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ |

Ishq

Kaagsaaj Hai Rabb

Paigaam

Zindgi

Pinjre Da Khauf

Akal Aaun Di Umar

Jihne Khed Ke Gali Vich Dekheya Naa

Uth Jaag Punjabiya

Insaan

Lok

Seene Vich Compan

Wo Roye Toh Bhut.

Jogi

Saari Raat Jaagde Haan

Jeevan Da Katora

Aao Yaar

Happy Vaisakhi To Visitors

Likh Ke Tur Giya

Laambu Sade Seene De Vich

Sone Di Nath

Seene Vich Kiniaan Sadhraan

Ikk Tu Nahin Si

Ik Vangan Wala Aaya Ni

Safar

Thaggi Chad Deyo

Shukar

Vatan Da Pyaar

Sabh Sifat Snaah Alaahe Nu.

Vich Swargaan De Maujaan.

Ik Shehar De Naam

Phull