Skip to main content

Posts

Showing posts from May, 2015

अजीब ज़ुल्म

जिस हॉस्पिटल के हम डॉक्टर हैं, हमारी पत्नी वहा की नर्स हैं क्या अजीब ज़ुल्म सहना पड़ता हैं अपनी ही बीवी को सिस्टर कहना पड़ता हें

ਆਓ ਫ਼ਕੀਰੋ

ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ । ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ । ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ । ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ । ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ । ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।

जादू है

जादू है उसकी हर एक बात मे, याद बहुत आती है दिन और रात मे, कल जब देखा था मैने सपना रात मे, तब भी उसका ही हाथ था मेरे हाथ मे…

ਤਿਤਲੀਆਂ

ਮੈਂ ਤਿਤਲੀਆਂ ਫੜਦੀ ਫਿਰਾਂ ਮੈਂ ਤਿਤਲੀਆਂ ਫੜਦੀ ਫਿਰਾਂ ਜ਼ਿੰਦਗੀ ਦੀ ਖ਼ੂਬਸੂਰਤ ਪੁਸ਼ਪ-ਬਸਤੀ ਮਹਿਕਦੀ 'ਚੋਂ ਸੋਨ ਰੰਗੀਆਂ, ਨੀਲੀਆਂ ਚਮਕੀਲੀਆਂ ਤੇ ਪੀਲੀਆਂ ਸੋਚਦੀ ਜਾਂ ਸਾਰੀਆਂ ਤੋਂ ਵੰਨ-ਸੁਵੰਨੀ ਫੜ ਲਵਾਂ ਤੇ ਤੋਤਲੇ ਜਹੇ ਖੰਭ ਉਸ ਦੇ ਮੇਢੀਆਂ ਵਿਚ ਜੜ ਲਵਾਂ ਪਰ ਜਦੋਂ ਮੈਂ ਫੜਨ ਲੱਗਾਂ ਇਸ ਤਰ੍ਹਾਂ ਦਿਲ ਕੰਬ ਜਾਏ ਜਿਸ ਤਰ੍ਹਾਂ ਕੋਈ ਸ਼ਾਖ਼ ਮਹਿੰਦੀ ਦੀ ਵਿਚ ਹਵਾ ਦੇ ਥਰ-ਥਰਾਏ ਦੂਰ ਤਿਤਲੀ ਉੱਡਦੀ ਜਾਏ । ਫੁੱਲ ਗੁਨਾਹ ਦੇ ਘੁੱਪ ਕਾਲੇ ਸੁਪਨਿਆਂ ਵਿਚ ਖਿੜਨ ਲੱਗਣ ਮਹਿਕ ਖਿੰਡੇ ਇਤਰ-ਭਿੰਨੀ ਧੜਕਣਾਂ ਵਿਚ ਪਸਰ ਜਾਏ ਉਡਦੀ ਉਡਦੀ ਤਿਤਲੀਆਂ ਦੀ ਸੋਹਲ ਜਹੀ ਪਟਨਾਰ ਆਏ ਫੁੱਲ ਗੁਨਾਹ ਦੇ ਵੇਖ ਟਹਿਕੇ ਮਸਤ ਜਹੀ ਹੋ ਬੈਠ ਜਾਏ ਮੈਂ ਅੰਞਾਣੀ ਫੁੱਲ ਸਾਰੇ ਤੋੜ ਝੋਲੀ ਪਾ ਲਵਾਂ ਪਰ ਜਦੋਂ ਮੈਂ ਟੁਰਨ ਲੱਗਾਂ ਝੋਲ ਮੇਰੀ ਪਾਟ ਜਾਏ ਤੇ ਦੂਰ ਤਿਤਲੀ ਉੱਡ ਜਾਏ । ਮੈਂ ਵਲੱਲੀ ਸੋਚਦੀ ਜਾਂ ਕੀਹ ਫੜਾਂਗੀ ਤਿਤਲੀਆਂ ਭਰ ਗ਼ਮਾਂ ਦੀ ਸਰਦ ਪੋਹ ਵਿਚ ਫੁੱਲ ਖ਼ੁਸ਼ੀ ਦੇ ਸੜ ਗਏ ਵੇਲ ਸਾਵੀ ਆਸ ਦੀ ਦੇ ਪੱਤ ਨਰੋਏ ਝੜ ਗਏ ਵੇਖ ਨੀ ਉਹ ਸ਼ਾਹ ਸਿਆਹੀਆਂ ਵਾਦੀਆਂ ਵਿਚ ਢਿਲਕ ਆਈਆਂ ਚੁਗਣ ਗਈਆਂ ਦੂਰ ਡਾਰਾਂ ਹਸਰਤਾਂ ਦੀਆਂ ਪਰਤ ਆਈਆਂ ਜ਼ਿੰਦਗੀ ਦੀ ਸ਼ਾਮ ਹੋਈ ਕੰਵਲ ਦਿਲ ਦੇ ਸੌਂ ਗਏ ਤ੍ਰੇਲ ਕਤਰੇ ਆਤਮਾ ਦੇ ਡੁੱਲ੍ਹ ਗਏ ਕੁਝ ਪੀ ਗਈਆਂ ਨੀ ਸਵਾਦ ਲਾ ਲਾ ਤਿਤਲੀਆਂ । ਜਦ ਕਦੇ ਵੀ ਰਾਤ ਬੀਤੂ ਸੋਚਦੀ ਹਾਂ ਦਿਨ ਚੜ੍ਹੇਗਾ ਮੁੜ ਭੁਲੇਖਾ ਕਾਲਖਾਂ ਦਾ ਸੂਰਜਾਂ ਨੂੰ ਨਾ ਰਵ੍ਹੇਗਾ ਸਾਂਝ ਦਾ ਕੋਈ ...

छू ले आसमान…

छू ले आसमान ज़मीन की तलाश ना कर, जी ले ज़िंदगी खुशी की तलाश ना कर, तकदीर बदल जाएगी खुद ही मेरे दोस्त, मुस्कुराना सीख ले वजह की तलाश ना कर.

ਅਜ ਦੀ ਰਾਤ ਅਖ਼ੀਰ

ਅਜ ਦੀ ਰਾਤ ਅਖ਼ੀਰ, ਵੇ ਰਾਂਝਣ ! ਕਿਸਾ ਬਣ ਜਾਊ ਹੀਰ ਢਾਵਾਂ ਮਾਰਨਗੇ ਹੁਣ ਬੇਲੇ ਖੇਹ ਉਡਾਵਣਗੇ ਉਹ ਵੇਲੇ ਜਿਨ੍ਹਾਂ ਦੀ ਉਹਲੇ ਇਕਮਿਕ ਹੋਈ ਮੇਰੀ ਤੇਰੀ ਤਕਦੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ ਜਾਂਦੀਆਂ ਘੜੀਆਂ ਡੰਗਦੀਆਂ ਜਾਵਣ ਆਉਂਦੀਆਂ ਘੜੀਆਂ ਉਡਦੀਆਂ ਆਵਣ ਜਾਂਦੀਆਂ ਆਉਂਦੀਆਂ ਘੜੀਆਂ ਮਿਲ ਕੇ ਡੰਗ ਘੱਤੀ ਤਦਬੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ ਆਖ਼ਰੀ ਵਾਰ ਦਰਦ ਵੰਡਾ ਲੈ ਹੀਰ ਦੇ ਪਿਆਰ ਨੂੰ ਹਿੱਕ ਨਾਲ ਲਾ ਲੈ ਦਿਨ ਚੜ੍ਹਦੇ ਤਾਈਂ ਖਿਲਰ ਜਾਸੀ ਸਾਹਵਾਂ ਦੀ ਜ਼ੰਜੀਰ, ਵੇ ਰਾਂਝਣ ! ਅਜ ਦੀ ਰਾਤ ਅਖ਼ੀਰ                                               Ahmed Rahi

इश्क़ और दोस्ती

इश्क़ और दोस्ती मेरी ज़िन्दगी के दो जहाँ है इश्क़ मेरा रूह तो दोस्ती मेरा इमां है इश्क़ पे कर दूँ फ़िदा अपनी ज़िन्दगी मगर दोस्ती पे तो मेरा इश्क़ भी कुर्बान है

ਮਨ ਤਰਸੇ

ਮਨ ਤਰਸੇ ਤੇ ਨੈਨ ਉਡੀਕਨ, ਕਿਚਰਕ ਤਾਈਂ ਮੈਂ ਛਿਪ ਛਿਪ ਰਹਸਾਂ, ਆਪ ਨਾ ਆਵਹਿ ਲਿਖਿ ਲਿਖਿ ਭੇਜਹਿ, ਆਸਾਂ ਦੇ ਨਾਲਿ ਨਾ ਮਿਟਨ ਪਿਆਸਾਂ ਬਿਰਹੁ ਤੁਹਾਡੇ ਦੀਆਂ ਅਲੀਆਂ ਛਮਕਾਂ, ਮੁਢ ਕਲੇਜੇ ਦੇ ਪਉਂਦੀਆਂ ਲਾਸਾਂ ਅਹਿਮਦੁ ਸਾਈਂ ਦਰਸ ਦਿਖਾਈਂ, ਪੁਜਨ ਮੁਰਾਦਾਂ ਮਨ ਦੀਆਂ ਆਸਾਂ                                            Ahmed

रिश्ते

हर रिश्ते में विश्वास रहने दो; जुबान पर हर वक़्त मिठास रहने दो; यही तो अंदाज़ है जिंदगी जीने का; न खुद रहो उदास, न दूसरों को रहने दो..!

ਜਦ ਦੀ ਚੰਨ ਨਾਲ ਯਾਰੀ ਏ

ਜਦ ਦੀ ਚੰਨ ਨਾਲ ਯਾਰੀ ਏ । ਖੋਲ੍ਹ ਕੇ ਰੱਖੀ ਬਾਰੀ ਏ । ਸਿਰ 'ਤੇ ਦੁੱਖਾਂ ਦਰਦਾਂ ਦੀ, ਸਭ ਨੇ ਚਾਈ ਖਾਰੀ ਏ । ਸਾਡੇ ਘਰ ਵਿੱਚ ਅਜਲਾਂ ਤੋਂ ਨ੍ਹੇਰਿਆਂ ਦੀ ਸਰਦਾਰੀ ਏ । ਜੰਗਲ ਜਿਹੜਾ ਆਇਆ ਹੈ, ਉਸ ਦੇ ਹੱਥ ਵਿੱਚ 'ਆਰੀ' ਏ । ਦਿਨ ਵੀ ਰੋ ਰੋ ਕੱਟਿਆ ਹੈ, ਰਾਤ ਵੀ ਕੱਲਿਆਂ ਭਾਰੀ ਏ । ਉਹੋ ਡਿੱਗੀ ਸਾਡੇ 'ਤੇ, ਜਿਹੜੀ ਕੰਧ ਉਸਾਰੀ ਏ । ਉਹ ਵੀ ਕਿਹੜਾ ਸੁੱਖੀ ਏ, ਜਿਸ ਨੂੰ ਹਵਸ ਬੀਮਾਰੀ ਏ ।                                       Ashraf Sharfi

कैसे जिओगे…

गुलाम बनकर जिओगे तो. कुत्ता समजकर लात मारेगी तुम्हे ये दुनिया नवाब बनकर जिओगे तो, सलाम ठोकेगी ये दुनिया…. “दम” कपड़ो में नहीं, जिगर में रखो…. बात अगर कपड़ो में होती तो, सफ़ेद कफ़न में, लिपटा हुआ मुर्दा भी “सुल्तान मिर्ज़ा” होता.

ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ

ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ । ਪਿਆਰ ਦੇ ਜੁਰਮੋਂ ਰੱਤ ਜਿਨ੍ਹਾਂ ਦੀ ਪੀ ਪੀ ਡੈਣਾਂ ਰੱਜਣ । ਹੀਰਾਂ ਤੇ ਹੁਣ ਮੋਈਆਂ ਯਾਰੋ ਕੈਦੋਂ ਦੀ ਕਰਤੂਤੋਂ, ਪਾਗਲ 'ਖੇੜੇ-ਰੰਗਪੁਰ' ਕਾਹਨੂੰ ਖ਼ੁਸ਼ੀਆਂ ਦੇ ਵਿੱਚ ਗੱਜਣ । ਕੱਲ੍ਹ ਤੱਕ ਜਿਹੜੇ ਸਾਡੇ ਸਾਹਵੇਂ ਅੱਖ ਨਹੀਂ ਸਨ ਚੁੱਕਦੇ, ਬੋਲ ਉਨ੍ਹਾਂ ਦੇ ਸੀਨੇ ਵਿੱਚ ਅੱਜ ਤੀਰਾਂ ਵਾਂਗੂੰ ਵੱਜਣ । ਕਾਤਿਲ ਤਾਂ ਹੁਣ ਪਕੜੇ ਜਾਂਦੇ ਗੱਲੀਂ-ਬਾਤੀਂ ਝੱਲਿਉ ! ਭਾਵੇਂ ਲੱਖ ਉਹ ਰੂਪ ਵਟਾ ਕੇ ਅਪਣੇ ਆਪ ਨੂੰ ਕੱਜਣ । ਆਦਮ-ਖ਼ੋਰਾਂ ਘੇਰ ਲਏ ਨੇ ਸੱਜਣਾਂ ਦੇ ਅੱਜ ਡੇਰੇ, ਚਾਰੇ-ਪਾਸੇ ਫ਼ਨੀਅਰ ਸ਼ੂਕਣ ਕੀਕਣ ਮੌਤ ਤੋਂ ਭੱਜਣ ?                                                                  Umar Ghani

Bewafai

उस जैसा मोती पूरे समंद्र में नही है, वो चीज़ माँग रहा हूँ जो मुक़्दर मे नही है, किस्मत का लिखा तो मिल जाएगा मेरे ख़ुदा, वो चीज़ अदा कर जो किस्मत में नही है…

ਉਰਦੂ ਦਾ ਮੈਂ ਦੋਖੀ ਨਾਹੀਂ

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ । ਪੁੱਛਦੇ ਓ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ । ਹਾਂ ਜੀ ਹਾਂ ਪੰਜਾਬੀ ਏ । ਬੁੱਲਾ ਮਿਲਿਆ ਏਸੇ ਵਿਚੋਂ, ਏਸੇ ਵਿਚੋਂ ਵਾਰਿਸ ਵੀ । ਧਾਰਾਂ ਮਿਲੀਆਂ ਏਸੇ ਵਿਚੋਂ, ਮੇਰੀ ਮਾਂ ਪੰਜਾਬੀ ਏ । ਹਾਂ ਜੀ ਹਾਂ ਪੰਜਾਬੀ ਏ । ਇਹਦੇ ਬੋਲ ਕੰਨਾਂ ਵਿਚ ਪੈਂਦੇ, ਦਿਲ ਮੇਰੇ ਦੇ ਵਿਚ ਨੇ ਰਹਿੰਦੇ । ਤਪਦੀਆਂ ਹੋਈਆਂ ਰੇਤਾਂ ਉੱਤੇ, ਇਕ ਠੰਡੀ ਛਾਂ ਪੰਜਾਬੀ ਏ । ਹਾਂ ਜੀ ਹਾਂ ਪੰਜਾਬੀ ਏ । ਇਹਦੇ ਦੁੱਧਾਂ ਦੇ ਵਿਚ ਮੱਖਣੀ, ਮੱਖਣਾਂ ਵਿਚ ਘਿਓ ਦੀ ਚੱਖਣੀ । ਡੱਬ ਖੜੱਬੀ ਦੁੱਧਲ ਜੇਹੀ, ਇਕ ਸਾਡੀ ਗਾਂ ਪੰਜਾਬੀ ਏ । ਹਾਂ ਜੀ ਹਾਂ ਪੰਜਾਬੀ ਏ ।                                      Ustad Daman

वक्त

वक्त बदल जाता है जिंदगी के साथ जिंदगी बदल जाती है वक्त के साथ वक्त नहीं बदलता दोस्तों के साथ बस दोस्त बदल जाते हैं वक्त के साथ…

ਕਿਉਂ ਫਿਰਨੀ ਹੈਂ ਮਸਤਾਨੀ

ਕਿਉਂ ਫਿਰਨੀ ਹੈਂ ਮਸਤਾਨੀ, ਸਦਾ ਨਾ ਰਹੂਗੀ ਜਵਾਨੀ । ਖ਼ਮਰ ਪਿਆਲੇ ਪੀ ਕੇ ਪਿਆਰੀ, ਭੁਲ ਗਈ ਤੈਨੂੰ ਸਾਡੀ ਯਾਰੀ, ਅਜ਼ਲੀ ਪ੍ਰੀਤ ਪੁਰਾਣੀ । ਯਾਰ ਵਲੋਂ ਕਿਉਂ ਮੁਖੜਾ ਮੋੜੇਂ, ਛਡ ਇਕ ਨੂੰ ਕਿਉਂ ਦੂਸਰਾ ਲੋੜੇਂ, ਆਖ਼ਰ ਇਹ ਜਗ ਫ਼ਾਨੀ । ਖੋਹਲ ਕੇ ਘੁੰਗਟ ਦੇਖ ਨਜ਼ਾਰਾ, ਨਜ਼ਰ ਆਵੇ ਤੈਨੂੰ ਯਾਰ ਪਿਆਰਾ, ਕਿਉਂ ਹੋਈ ਹਾਲ ਹੈਰਾਨੀ । ਯਾਰ ਯਾਰਾਂ ਨੂੰ ਸੀਨੇ ਲਾਵਨ, ਲਾ ਕੇ ਪ੍ਰੀਤਾਂ ਤੋੜ ਨਿਭਾਵਨ, ਜਾਨ ਕਰਨ ਕੁਰਬਾਨੀ । ਯਾਰ ਬਣਾ ਕੇ ਨਾ ਭੁਲ ਜਾਵੀਂ, ਕਾਲੂ ਬਲਾ ਦਾ ਕੌਲ ਨਿਭਾਵੀਂ, ਜੋ ਕੀਤਾ ਕੌਲ ਜ਼ਬਾਨੀ । ਯਾਰ ਯਾਰਾਂ ਦੀ ਕੀ ਅਸ਼ਨਾਈ, ਜੇ ਨਾ ਦੂਈ ਦੂਰ ਹਟਾਈ, ਐਵੇਂ ਉਮਰ ਵਿਹਾਣੀ । ਬੈਠ ਗੈਰਾਂ ਨਾਲ ਦੁਖ ਸੁਖ ਫੋਲੇਂ, ਯਾਰ ਬੁਲਾਵੇ ਕਿਉਂ ਨ ਬੋਲੇਂ, ਸੋਹਣਾ ਤੇਰਾ ਦਿਲ ਜਾਨੀ । ਯਾਰ ਰੁੱਸੇ ਨਾ ਕਿਧਰੇ ਢੋਈ, ਸੁਮ ਬਕਮ ਕਿਉਂ ਚੁਪ ਹੋਈ, ਦੋ ਦਮ ਦੀ ਜ਼ਿੰਦਗਾਨੀ । ਮੌਲਾ ਸ਼ਾਹ ਨਾਲ ਨਾ ਕਰ ਠਗੀਆਂ, ਕਾਲੀਆਂ ਜ਼ੁਲਫ਼ਾਂ ਹੋਸਣ ਬਗੀਆਂ, ਦਾਮ ਪਕੜ ਜੀਲਾਨੀ । (ਖ਼ਮਰ=ਨਸ਼ਾ, ਫ਼ਾਨੀ=ਨਾਸ਼ਵਾਨ, ਅਸ਼ਨਾਈ=ਪਿਆਰ, ਦਾਮ=ਪੱਲਾ, ਜੀਲਾਨੀ=ਪੀਰ ਜੀਲਾਨੀ) Sain Maula Shah

कोई रोया

कोई खुशियों की चाह में रोया कोई दुखों की पनाह में रोया.. अजीब सिलसिला हैं ये ज़िंदगी का.. कोई भरोसे के लिए रोया.. कोई भरोसा कर के रोया..

नकाब मे निकली

घर से बाहर कोलेज जाने के लिए वो नकाब मे निकली…. सारी गली उनके पीछे निकली… इनकार करते थे वो हमारी मोहबत से………. और हमारी ही तसवीर उनकी किताब से निकली………

आज़ाद हैं तो

आज़ाद हैं तो आसमान छु ही आएंगे ज़िंदा है तो हर जंग जीत जायेंगे साथ हैं हम तो दुनिया को दिखा आएंगे तिरंगे के तीन रंगों में देश को समा जायेंगे

इम्तेहा

वो बेवफा हमारा इम्तेहा क्या लेगी… मिलेगी नज़रो से नज़रे तो अपनी नज़रे ज़ुका लेगी… उसे मेरी कबर पर दीया मत जलाने देना… वो नादान है यारो… अपना हाथ जला लेगी.

लोग रूप देखते है

लोग रूप देखते है ,हम दिल देखते है , लोग सपने देखते है हम हक़ीकत देखते है, … लोग दुनिया मे दोस्त देखते है, हम दोस्तो मे दुनिया देखते है.

टूटे हुए प्याले

टूटे हुए प्याले में जाम नहीं आता इश्क़ में मरीज को आराम नहीं आता ये बेवफा दिल तोड़ने से पहले ये सोच तो लिया होता के टुटा हुआ दिल किसी के काम नहीं आता ……..

वक़्त नूर को

वक़्त नूर को बहनूर कर देता है थोड़े से जखम को नासूर कर देता है वरना कोन चाहता है तुम जेसे दोस्तो से दूर रहना वक़्त ही तो इंसान को मजबूर कर देता

हम दीदार करते है

उनका भी कभी हम दीदार करते है उनसे भी कभी हम प्यार करते है क्या करे जो उनको हमारी जरुरत न थी पर फिर भी हम उनका इंतज़ार करते है ! www.maalaksidhu.blogspot.in

ਆਵੇ ਵਤਨ ਪਿਆਰਾ ਚੇਤੇ

ਮੰਨ ਲਈ ਜੋ ਕਰਦਾ ਰੱਬ ਪਾਕਿ ਐ । ਆਉਂਦੀ ਯਾਦ ਵਤਨ ਦੀ ਖ਼ਾਕ ਐ । ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ । ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ । ਭੜਥਾ ਬਣ ਗਈ ਦੇਹੀ ਐ । ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ? ਜਾਂਦੇ ਲੋਕ ਨਗਰ ਦੇ ਰਸ ਬੂ । ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ । ਹੋ ਗਿਆ ਜਿਗਰ ਫਾੜੀਉਂ-ਫਾੜੀ । ਵੱਢਦੀ ਚੱਕ ਚਿੰਤਾ ਬਘਿਆੜੀ, ਹੱਡੀਆਂ ਸਿੱਟੀਆਂ ਚੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ । ਬਚਪਨ ਦੇ ਵਿਚ ਪੜ੍ਹੇ 'ਬੰਬੀਹੇ' । ਚੂਰੀ ਖੁਆ ਮਾਂ ਪਾਤੇ ਰਸਤੇ । ਚੱਕ ਲਏ ਕਲਮ ਦਵਾਤਾਂ ਬਸਤੇ । ਸ਼ੇਰ, ਨਿਰੰਜਣ, ਮਹਿੰਗੇ ਨੇ । ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ । ਪੰਜ ਪਾਸ ਕਰਕੇ ਤੁਰ ਗਏ ਮੋਗੇ । ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ । ਪੈਸੇ ਖਾ ਮਠਿਆਈਆਂ ਬਚਦੇ । ਵੇਂਹਦੇ ਸ਼ਹਿਰ ਸੜਕ ਪਰ ਨਚਦੇ, ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਕਰ ਐਂਟਰੈਂਸ ਪਾਸ ਸਕੂਲੋਂ । ਓਵਰਸੀਅਰ ਬਣੇਂ ਰਸੂਲੋਂ । ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ । ਦੌਲਤ ਪਾਣੀ ਵਾਂਗੂੰ ਵਰਤੀ । ਬਹੁਤ ਬਹਾਰਾਂ ਮਾਣੀਆਂ । ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ । ਬਦਲੇ ਜਗਰਾਵਾਂ ਕੋਲੇ 'ਖਾੜੇ' । ਵਰ੍ਹਦੀਆਂ ਕਣੀਆਂ ਰੂਪ ਦੀਆਂ 'ਤਿਹਾੜੇ' । ਅਫ਼ਲਾ...

ਕਿਝੁ ਨ ਬੁਝੈ ਕਿਝੁ ਨ ਸੁਝੈ

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥ (ਕਿਝੁ=ਕੁਝ ਭੀ, ਬੁਝੈ=ਸਮਝ ਆਉਂਦੀ, ਪਤਾ ਲੱਗਦਾ, ਗੁਝੀ=ਲੁਕਾਵੀਂ, ਭਾਹਿ=ਅੱਗ, ਸਾਂਈ ਮੇਰੈ=ਮੇਰੇ ਸਾਂਈ ਨੇ ਹੰ ਭੀ=ਹਉਂ ਭੀ,ਮੈਂ ਭੀ, ਦਝਾਂ ਆਹਿ= ਸੜ ਜਾਂਦਾ) Baba Sheikh Farid Ji www.maalaksidhu.blogspot.in

ਅਜ ਅਸਾਂ ਤੇ ਸਾਈਂ ਤੁੱਠਾ

ਅਜ ਅਸਾਂ ਤੇ ਸਾਈਂ ਤੁੱਠਾ, ਸਭ ਡਿਠਾ ਸਾਈਂ ਸਾਈਂ । ਹੈ ਭਰਪੂਰ ਹਜ਼ੂਰ ਹਮੇਸ਼ਾ, ਹੁਣ ਕੀ ਕੱਢਾਂ ਕੀ ਪਾਈਂ । ਬੂੰਦੋਂ ਸਾਗਰ ਨੂਰ ਬਨਾਇਆ, ਸਿਰ ਪਾ ਜ਼ਾਤ ਇਲਾਹੀ । ਫ਼ਕਰ ਅਜੇਹਾ ਮਿਲਿਆ ਸਾਨੂੰ, ਜੇ ਵਿਛੁੜੇ ਨਹੀਂ ਕਦਾਈਂ । Anant Prakash Udasin www.maalaksidhu. blogspot.in

ਚੱਦਰ ਏ ਭਾਵੇਂ ਪੱਗ ਏ, ਤਾਰ ਤਾਰ ਦੇਖਨਾਂ

ਚੱਦਰ ਏ ਭਾਵੇਂ ਪੱਗ ਏ, ਤਾਰ ਤਾਰ ਦੇਖਨਾਂ । ਏਹੋ ਜਿਹਾ ਤਮਾਸ਼ਾ, ਵਾਰ-ਵਾਰ ਦੇਖਨਾਂ । ਫੁੱਲਾਂ ਦੀ ਆਸ ਲੈ ਕੇ ਮੈਂ ਗੁਲਸ਼ਨ 'ਚ ਆ ਗਿਆ, ਗੁਲਸ਼ਨ ਦਾ ਪੋਟਾ-ਪੋਟਾ, ਖ਼ਾਰ ਖ਼ਾਰ ਦੇਖਨਾਂ । ਖ਼ੌਰੇ ਟਿਕਾਣੇ ਖੁੱਸੇ ਨੇ, ਨਹੀਂ ਹੋਰ ਲੱਭਦੇ, ਕੁਰਲਾਂਦੀਆਂ ਕੂੰਜਾਂ ਦੀ ਡਾਰ ਡਾਰ ਦੇਖਨਾਂ । ਲੱਗਦਾ ਏ ਚੌਹਾਂ 'ਚੋਂ ਇਹਦਾ ਅਨਸਰ ਵਧੀਕ ਏ, ਅੱਗ ਦੇ ਮਿਜ਼ਾਜ ਦੀ, ਮੈਂ ਨਾਰ ਨਾਰ ਦੇਖਨਾਂ । ਦੁਸ਼ਮਣ ਦੇ ਨਾਲ ਦੇਖਨਾਂ, ਦੁਸ਼ਮਣ ਦਾ ਅੱਜ ਸਲੂਕ, ਯਾਰਾਂ ਦੇ ਨਾਲ ਖਹਿੰਦੇ, ਯਾਰ ਯਾਰ ਦੇਖਨਾਂ । ਖ਼ੌਰੇ ਤਾਬੀਰ ਹੋਵੇਗੀ 'ਅਖ਼ਤਰ' ਕੀ ਏਸ ਦੀ ? ਚੜ੍ਹਿਆ ਹੋਇਆ 'ਮਨਸੂਰ' ਦਾਰ ਦਾਰ ਦੇਖਨਾਂ । Akhtar Kashmiri www.maalaksidhu.blogspot.in

ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ

ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ । ਅੱਜ ਦਾ ਬੰਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ । ਇਸ ਦੁਨੀਆਂ ਦੀ ਰੱਜੀ-ਪੁੱਜੀ ਹਾਲਤ, ਵਾਂਗ ਉਸ ਬੂਟੇ- ਫੁੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸ ਦਾ ਬੂਰ । ਓਸ ਦਿਨ ਤੋਂ ਨਾਲ 'ਪਿਆਕਾਂ' ਟੁਰਕੇ ਵੀ ਨਹੀਂ ਡਿੱਠਾ, ਜਦ ਦੇ ਉਸਦੇ ਨੈਣ-ਸ਼ਰਾਬੀ ਕਰ ਗਏ ਨੇ ਮਖ਼ਮੂਰ । ਸਾਦ-ਮੁਰਾਦੀ ਹਾਲਤ ਵਿੱਚ ਵੀ ਜਦ ਉਸ ਝਲਕ ਵਿਖਾਈ, ਮੇਰਿਆਂ ਦੋ-ਨੈਣਾਂ ਨੂੰ ਲੱਗਿਆ ਜਲਵਾ 'ਕੋਹਿਤੂਰ' । ਚਾਹਵਾਨਾਂ ਦੀ ਪਰ੍ਹਿਆ ਦੇ ਵਿੱਚ ਫੇਰੀਆਂ ਸਾਥੋਂ ਅੱਖੀਆਂ, ਅਣਮੁੱਲੀ ਚਾਹਤ ਦਾ ਮੁੱਲ ਇਹ ਪਾਇਆ ਉਸ ਮਗ਼ਰੂਰ । ਇਹ ਤਾਂ ਅਪਣੀ ਨਾ-ਸਮਝੀ ਸੀ, ਦੋਸ਼ ਨਹੀਂ ਸੀ ਉਹਦਾ, ਦਿਲ ਦੇ ਨੇੜੇ ਸਮਝਿਆ ਉਹਨੂੰ, ਸੀ ਅੱਖਾਂ ਤੋਂ ਦੂਰ । ਏਹੋ ਦਿਲ ਸਾਗਰ ਤੋਂ ਡੂੰਘਾ, ਏਹੋ ਨਾਜ਼ੁਕ ਸ਼ੀਸ਼ਾ, ਜ਼ੋਰਾਵਰਾਂ ਦੀ ਜ਼ੋਰਾਵਰੀ ਨੇ ਕੀਤਾ ਚਕਨਾਚੂਰ । ਇੱਕ ਜ਼ਾਲਮ ਦੇ ਪਿਆਰ-ਵਫ਼ਾ ਦੀ ਲੱਜ ਪਾਲਣ ਦੀ ਖ਼ਾਤਰ, ਦੁਨੀਆਂ ਭਰ ਦੇ ਤਾਅਨੇ-ਮਿਹਣੇ 'ਅਖ਼ਤਰ' ਨੂੰ ਮੰਨਜ਼ੂਰ । Akhtar Hussain Akhtar www.maalaksidhu.blogspot.in

ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ

ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ । ਜਿਹੜੇ ਨਹੀਂ ਸੀ ਲੱਭਦੇ ਆਪੇ ਘੇਰੇ ਮੈਂ । ਕਦੀ ਤੇ ਸੂਰਜ ਮੋਢੇ ਆਣ ਖਲੋਵੇਗਾ, ਜੱਫੀਉਂ ਜੱਫੀ ਹੋਵਾਂ ਨਾਲ ਹਨੇਰੇ ਮੈਂ । ਕੋਈ ਹਿਲਾ ਨਾ ਸਕਿਆ ਸੋਚ-ਜ਼ੰਜੀਰਾਂ ਨੂੰ, ਉਂਜ ਲਏ ਨੇ ਕਈ ਚਿੰਤਾ ਦੇ ਫੇਰੇ ਮੈਂ । ਚਿੱਟੇ ਨਾਗ਼ਾਂ ਨੂੰ ਵੀ ਕੋਈ ਕੀਲੇਗਾ, ਡਿੱਠੇ ਫਿਰਦੇ ਸ਼ਹਿਰਾਂ ਵਿਚ ਸਪੇਰੇ ਮੈਂ । ਜਦ ਵੀ ਕਿਧਰੇ ਗੱਲ ਹੋਈ ਵੰਗਾਰੀ ਦੀ, ਚੇਤੇ ਰੱਖੇ ਅੱਖਰਾਂ ਵਿੱਚ ਪਸੇਰੇ ਮੈਂ । ਕੋਈ ਸਾਹਵਾਂ ਦੀ ਯਾਰੀ ਤੋੜ ਨਿਭਾਉਂਦਾ ਨਹੀਂ, 'ਅਕਬਰ' ਛੱਜ ਪਾ ਛੰਡ ਲਏ ਯਾਰ ਵਧੇਰੇ ਮੈਂ । Akbar Qazmi www.maalaksidhu .blogspot.in

ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ ।

ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ । ਰਾਤ ਨੂੰ ਸੂਰਜ ਦੇਖਾਂ 'ਅਕਬਰ', ਦਿਨ ਨੂੰ ਦੇਖਾਂ ਤਾਰੇ । ਗੁੰਮ-ਸੁੰਮ ਖੜ੍ਹੀਆਂ ਮੇਰੀਆਂ ਸੱਧਰਾਂ ਤੇਰਾ ਰਸਤਾ ਦੇਖਣ, ਜੁਗਨੂੰਆਂ ਵਾਂਗੂੰ ਦੇਣ ਭੁਲੇਖੇ ਵੇਲੇ ਦੇ ਲਿਸ਼ਕਾਰੇ । ਚਾਰ-ਚੁਫੇਰੇ ਜਾਗਦਿਆਂ ਖ਼ਾਬਾਂ ਨੇ ਪਹਿਰਾ ਲਾਇਆ, ਰੰਗ-ਬਰੰਗੇ, ਬੇ-ਤਰਤੀਬੇ ਜਜ਼ਬੇ ਲੈਣ ਹੁਲਾਰੇ । ਯਾਦ ਤਿਰੀ ਜਦ ਆਵੇ ਦਿਲ 'ਚੋਂ ਇੰਜ ਆਵਾਜ਼ਾਂ ਆਵਣ- ਰਾਤ ਦੇ ਪਿਛਲੇ-ਪਹਿਰ ਜਿਉਂ ਕੋਈ ਖੂਹ ਵਿੱਚ ਪੱਥਰ ਮਾਰੇ । ਲਹਿਰਾਂ ਦਿੰਦੀਆਂ ਤੇਜ਼ ਹਵਾਵਾਂ, ਬਿੱਟ-ਬਿੱਟ ਪਈਆਂ ਤੱਕਣ, ਉਖੜਿਆਂ ਉਖੜਿਆਂ ਸਾਹਵਾਂ ਉੱਤੇ ਲੋਕਾਂ ਮਹਿਲ ਉਸਾਰੇ । ਉੱਚੇ-ਉੱਚੇ ਕੋਠਿਆਂ ਉੱਤੇ ਛੋਟੇ ਛੋਟੇ ਬੰਦੇ, ਇੰਜ ਪਏ ਜਾਪਣ, ਜਿਵੇਂ ਜ਼ਮਾਨੇ ਸ਼ੀਸ਼ੇ ਵਿੱਚ ਉਤਾਰੇ । ਜਦੋਂ ਅਚਾਨਕ ਰਾਤਾਂ ਵੇਲੇ ਚੰਦ ਚਮਕਦਾ ਦੇਖਾਂ, 'ਅਕਬਰ' ਮੇਰੇ ਅੰਦਰੋਂ ਕੋਈ ਮੈਨੂੰ 'ਵਾਜ਼ਾਂ ਮਾਰੇ । Akbar Qazmi www.maalaksidhu.blogspot.in

ਕੱਚ ਦਿਆ ਚੂੜਿਆ ਵੇ

ਕੱਚ ਦਿਆ ਚੂੜਿਆ ਵੇ ਜਿਸ ਦੀ ਨਿਸ਼ਾਨੀ ਏਂ ਤੂੰ ਉਹ ਸਾਡੇ ਕੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਕੱਚਾ ਸਾਨੂੰ ਦੇ ਗਿਆ ਨਿਸ਼ਾਨੀਆਂ ਕੱਚ ਦੀਆਂ ਖੁਲ੍ਹ ਗਈਆਂ ਸੱਭੇ ਗੱਲਾਂ ਹੁਣ ਝੂਠ ਸੱਚ ਦੀਆਂ ਪਿਆਰਾਂ ਦੀਆਂ ਭੁਬਲਾਂ 'ਚੋਂ ਯਾਦਾਂ ਨੂੰ ਫਰੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਸਭ ਕੁਝ ਹਾਰ ਦਿੱਤਾ ਇਕ ਦਿਲ ਹਾਰ ਕੇ ਹਾਵਾਂ ਦਿਲੋਂ ਉਠਦੀਆਂ ਹੱਲੇ ਮਾਰ ਮਾਰ ਕੇ ਮਾਹੀਏ, ਟੱਪੇ, ਢੋਲਿਆਂ ਦੇ ਚੰਗੇ ਲਗਣ ਬੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਫੁੱਲਾਂ ਦੇ ਭੁਲੇਖੇ ਜਿੰਦ ਕੰਡਿਆਂ 'ਚ ਰੋਲ ਲਈ ਧੋਖੇ ਵਿਚ ਆ ਕੇ ਬੋਲ ਪਿਆਰ ਵਾਲੇ ਬੋਲ ਪਈ ਆਸਾਂ ਦੀਆਂ ਲਹਿਰਾਂ ਉਤੇ ਪਿਆ ਐਵੇਂ ਡੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । ਘਰ ਘਰ ਪੈਂਦੀਆਂ ਨੇ ਸਾਡੀਆਂ ਕਹਾਣੀਆਂ ਕਿਸੇ ਦਾ ਕੀ ਦੋਸ਼ ਆਪੇ ਕੀਤੀਆਂ ਨਦਾਨੀਆਂ ਅੱਖਾਂ ਚੁੱਪ ਰਹਿੰਦੀਆਂ ਤੇ ਵੱਜਦੇ ਇਹ ਢੋਲ ਨਾ ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ ਕੱਚ ਦਿਆ ਚੂੜਿਆ ਵੇ । Ahmed Rahi www.maalaksidhu.blogspot.in 

ਅੰਙਣੁ ਫੇਰਾ ਮੂਲ ਨਾ ਘਤਦਾ ।

ਅੰਙਣੁ ਫੇਰਾ ਮੂਲ ਨਾ ਘਤਦਾ । ਸੱਜਣ ਵਿਚ ਗਿਰਾਵੇਂ ਦੇ ਵਸਦਾ । ਬੇਪਰਵਾਹ ਸਭਸ ਦਾ ਸਾਂਝਾ, ਭਾਗ ਤਿਨ੍ਹਾਂ ਦੇ, ਜਿਨ੍ਹਾਂ ਨਾਲ ਹਸਦਾ । ਇਕਨਾਂ ਨੂੰ ਦੇ ਗਲ ਬਾਹੀਂ ਮਿਲਦਾ, ਸਾਨੂੰ ਦੇਖਿ ਪਿਛਾਹਾਂ ਨਸਦਾ । ਅਹਿਮਦ ਇਹ ਦਿਲ ਵਸ ਕੀਤੋ ਸੇ, ਦੇਖਣ ਨੂੰ ਮੇਰਾ ਜੀਉ ਤਰਸਦਾ । Ahmed www.maalaksidhu. blogspot.in

ਬਣ ਕੇ ਨੂਰ ਨਜ਼ਾਰੇ ਰਾਤ ।

ਬਣ ਕੇ ਨੂਰ ਨਜ਼ਾਰੇ ਰਾਤ । ਵੰਡਦੀ ਚੈਨ ਸਹਾਰੇ ਰਾਤ । ਹੁੰਮ ਹੁਮਾ ਕੇ ਨ੍ਹੇਰੇ ਆਵਣ, ਜ਼ੁਲਫ਼ਾਂ ਜਦੋਂ ਖਿਲਾਰੇ ਰਾਤ । ਇਹ 'ਤੇ ਚਿੱਟਾ ਦਿਨ ਦੱਸੇਗਾ, ਕੀ ਕੁੱਝ ਕਰ ਗਈ ਕਾਰੇ ਰਾਤ । ਲੈ ਲੈ ਬਾਹਾਂ ਵਿੱਚ ਇਕਲਾਪੇ, ਚੰਨ ਨੂੰ ਵਾਜਾਂ ਮਾਰੇ ਰਾਤ । ਦਿਨ ਵੀ ਲੰਘਿਆ ਯਾਦਾਂ ਦੇ ਵਿੱਚ, ਕੱਟੀ ਗਿਣ ਗਿਣ ਤਾਰੇ ਰਾਤ । ਵੰਡਦੀ ਰਹਿੰਦੀ ਮੇਰੇ ਦੁੱਖੜੇ, ਆ ਕੇ ਨਦੀ ਕਿਨਾਰੇ ਰਾਤ । 'ਸ਼ਰਫ਼ੀ' ਵਾਂਗੂੰ ਵਿੱਚ ਫ਼ਿਰਾਕਾਂ, ਰੋ ਰੋ ਰਾਤ ਗੁਜ਼ਾਰੇ ਰਾਤ । Ashraf Sharfi www.maalaksidhu. blogspot.in  

ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ ।

ਉੱਚੇ ਟਿੱਬੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ । ਦੁੱਖਾਂ ਮਾਰੇ ਪਾਗਲ ਲੋਕੀਂ, ਸ਼ਹਿਰ ਤਿਰਾ ਛੱਡ ਚੱਲੇ । 'ਦਿਲ' ਜਹੀ ਮਹਿੰਗੀ ਜਿਨਸ ਦੀ ਦੇਖੋ ਕੀਮਤ ਕੀ ਹੈ ਪਾਈ, ਇੱਕ ਰੁਮਾਲ, ਇੱਕ ਫ਼ੋਟੋ ਜਾਂ ਫਿਰ ਦੋ-ਤਿੰਨ ਹੱਥ ਦੇ ਛੱਲੇ । ਸਾਡੇ ਜੇਹੇ ਸਿੱਧ-ਪੱਧਰੇ ਲੋਕੀਂ ਮਿਲਣ ਕਿਤੇ ਤੇ ਦੱਸੀਂ, ਗ਼ੈਰਾਂ ਦੇ ਦੁਖ ਸੀਨੇ ਲਾਵਣ, ਕੌਣ ਅਜੇਹੇ ਝੱਲੇ । ਹਿਜਰ-ਬਿਰਹੋਂ ਦਾ ਔਖਾ ਪੈਂਡਾ ਕੱਟਣਾ ਬਹੁਤ ਈ ਮੁਸ਼ਕਿਲ, ਸ਼ੂਕੇ ਰਾਤ ਹਨ੍ਹੇਰੀ ਉੱਤੋਂ, ਡੈਣਾਂ ਨੇ ਰਾਹ ਮੱਲੇ । ਪੱਥਰ ਹੋਈਆਂ ਤੱਕ ਤੱਕ ਰਾਹਵਾਂ, ਅੱਖਾਂ ਹੰਝੂ ਭਰੀਆਂ, ਗਈ ਬਹਾਰ ਨਾ ਫੇਰਾ ਪਾਇਆ, ਲੱਖ ਸੁਨੇਹੇ ਘੱਲੇ । ਬੰਦੇ ਦਾ ਅੱਜ ਬੰਦਾ ਵੈਰੀ, ਬਰਬਰ ਬੇਲੇ ਰੱਤੇ, ਲੋਥਾਂ, ਲਹੂਆਂ ਭਰੀਆਂ ਨਦੀਆਂ ਬੱਲੇ, ਬੱਲੇ, ਬੱਲੇ ! Umar Ghani www.maalaksidhu. blogspot.in  

ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ

ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ, ਫਾਂ ਫਾਂ ਕਰਦਾ ਫੂੰ ਫੂੰ ਆਉਂਦਾ । ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ ਚੂੰ ਚੂੰ ਆਉਂਦਾ । ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖ਼ੌਰੇ ਮੇਰੇ ਬੁੱਲ੍ਹਾਂ ਨੂੰ ਸਿਉਂ ਆਉਂਦਾ । ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿਚ ਕਿਉਂ ਆਉਂਦਾ । Ustad Daman www.maalaksidhu. blogspot.in

KADI MEHAK ni mukdi

KADI MEHAK ni mukdi PHULAN vichon.. PHUL suk-dy suk-dy SUK jandy.. Koi qadr na jany payar di.. Dil tut-dy tut-dy tut jandy… Koi mul nei jug tay rishtyan da… eh shut-dy shut-dy shut jandy.. Kdi payar ni mukda Dilan vichon.. SAAH muk-dy muk-dy muk jandy..   Baba Bulleh Shah Ji www.maalaksidhu.blogspot.com

जिंदगी

तू जिंदगी को जी उसे समझने की कोशिश न कर सुन्दर सपनो के ताने बाने बुन उसमे उलझने की कोशिश न कर चलते वक़्त के साथ तू भी चल उसमे सिमटने की कोशिश न कर अपने हाथो को फैला, खुल कर साँस ले अंदर ही अंदर घुटने की कोशिश न कर मन में चल रहे युद्ध को विराम दे खामख्वाह खुद से लड़ने की कोशिश न कर कुछ बाते भगवान् पर छोड़ दे सब कुछ खुद सुलझाने की कोशिश न कर जो मिल गया उसी में खुश रह जो सकून छीन ले वो पाने की कोशिश न कर रास्ते की सुंदरता का लुत्फ़ उठा मंजिल पर जल्दी पहुचने की कोशिश न कर.... Goldy Thakur  www.maalaksidhu.blogspot.com

ਇਸ਼ਕ ਢੂੰਢਾਏ ਨੀ ਬੇਲੇ

ਇਸ਼ਕ ਢੂੰਢਾਏ ਨੀ ਬੇਲੇ, ਕਰਕੇ ਸਿਦਕ ਵੜਾਂ ਵਿਚ ਝੱਲ ਦੇ, ਜੇ ਰਬ ਮਾਹੀ ਮੇਲੇ । ਹਾਥੀ ਇਸ਼ਕ ਮਹਾਵਤ ਰਾਂਝਾ, ਜਿਉਂ ਭਾਵੇ ਤਿਉਂ ਪੇਲੇ । ਭਣਤ ਖ਼ੁਸ਼ੀ ਘਰ ਆਉ ਲੁੜੀਂਦਿਆਂ, ਸਾਨੂੰ ਬਿਰਹੁ ਲਾਇ ਤਨ ਸੇਲੇ । (ਭਣਤ=ਕਹਿੰਦਾ ਹੈ) Khushi www.maalaksidhu .blogspot.in

ਪ੍ਰੀਤਮ ਜੀ !

ਪ੍ਰੀਤਮ ਜੀ ! ਕਿਉਂ ਤਰਸਾਂਦੇ ਹੋ ? ਪ੍ਰੇਮ ਕਸਾਏ (ਅਸੀਂ) ਭਜ ਭਜ ਆਈਏ, ਅੱਗੋਂ ਲੁਕ ਲੁਕ ਜਾਂਦੇ ਹੋ । ਨੈਣ ਲੜਾ ਕੇ, ਜ਼ਿੰਦ ਅਵਾ ਕੇ, ਸੀਨੇ ਪ੍ਰੇਮ ਮੁਆਤਾ ਲਾ ਕੇ, ਲਿਸ਼ਕ ਦਿਖਾ ਕੇ, ਧੁਹਾਂ ਪਾ ਕੇ, ਹੁਣ ਕਿਉਂ ਅੱਖ ਚੁਰਾਂਦੇ ਹੋ ? ਧਸ ਗਿਆ ਜਿਗਰ ਤੀਰ ਅਣੀਆਲਾ, ਪੁਟ ਖੜਨਾ ਹੁਣ ਨਹੀਂ ਸੁਖਾਲਾ, ਚੁੰਬਕ ਲੋਹੇ ਨੂੰ ਦਿਖਲਾ ਕੇ, ਆਪਣਾ ਆਪ ਬਚਾਂਦੇ ਹੋ ? ਪੜਦੇ ਨੂੰ ਹੁਣ ਪਰੇ ਹਟਾਓ, ਭਰ ਗਲਵਕੜੀ ਠੰਢਕ ਪਾਓ, ਖੁਲ੍ਹ ਕੇ ਨੂਰੀ ਝਲਕ ਦਿਖਾਓ, ਕਿਸ ਪਾਸੋਂ ਸ਼ਰਮਾਂਦੇ ਹੋ ? ਜੇ ਕੋਈ ਸਾਥੋਂ ਹੋਈ ਖੁਨਾਮੀ, ਜਾਂ ਕੁਝ ਪ੍ਰੇਮ-ਲਗਨ ਵਿਚ ਖ਼ਾਮੀ, ਬਖਸ਼ਾਂ ਦੇ ਦਰਵਾਜ਼ੇ ਥਾਣੀਂ, ਕਿਉਂ ਨਹੀਂ ਪਾਰ ਲੰਘਾਦੇ ਹੋ ? Lala Dhani Ram Chatrik www.maalaksidhu .blogspot.in